spot_img
Homeਮਾਝਾਗੁਰਦਾਸਪੁਰਜੁਲਾਈ ਮਹੀਨਾ ਡੇਂਗੂ ਜਾਗਰੂਕਤਾ ਵੱਜੋਂ ਮਨਾਇਆ ਜਾ ਰਿਹਾ

ਜੁਲਾਈ ਮਹੀਨਾ ਡੇਂਗੂ ਜਾਗਰੂਕਤਾ ਵੱਜੋਂ ਮਨਾਇਆ ਜਾ ਰਿਹਾ

ਕਾਦੀਆ 9ਜੁਲਾਈ (ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾ.ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿਲ ਅਤੇ ਐੱਸ ਐਮ ਓ ਡਾਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ ਭਾਮ ਵਿਖੇ ਫੀਲਡ ਸਟਾਫ ਨੂੰ ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਬੀ ਈ ਈ ਸੁਰਿੰਦਰ ਕੌਰ ਅਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਜੁਲਾਈ ਮਹੀਨਾ ਡੇਂਗੂ ਜਾਗਰੂਕਤਾ ਮਹੀਨੇ ਵੱਜੋਂ ਮਨਾਇਆ ਜਾਂਦਾ ਹੈ ਕਿਉਂਕਿ ਬਰਸਾਤੀ ਮੌਸਮ ਸ਼ੁਰੂ ਹੋ ਰਿਹਾ ਹੈ ਇਸ ਵਿਚ ਡੇਂਗੂ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ ਇਸ ਕਰਕੇ ਹੈਲਥ ਵਰਕਰ ਅਰਬਨ ਏਰੀਆ ਸ੍ਰੀ ਹਰਗੋਬਿੰਦ ਪੁਰ ਅਤੇ ਕਾਦੀਆਂ ਵਿਖੇ ਪੰਦਰਾਂ ਦਿਨਾਂ ਬਾਅਦ ਫੋਗਗਿੰਗ ਕਰਵਾਉਣ। 250 ਘਰ ਚੈੱਕ ਕੀਤੇ ਜਾਣ ਅਤੇ ਜੇਕਰ ਕੋਈ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਤੁਰੰਤ ਉਸਦਾ ਨਿਦਾਨ ਕੀਤਾ ਜਾਵੇ।ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ਵਿਚ ਦਰਦ ਆਦਿ ਇਸਦੇ ਮੁਖ ਲੱਛਣ ਹਨ ।ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ।ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ,ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਹੈਲਥ ਇੰਸਪੈਕਟਰ ਮਨਿੰਦਰ ਸਿੰਘ, ਸੁੱਚਾ ਸਿੰਘ ਹੈਲਥ ਵਰਕਰ, ਸਰਬਜੀਤ ਸਿੰਘ, ਪਰਜੀਤ ਸਿੰਘ ਆਦਿ ਸਮੂਹ ਸਟਾਫ ਹਾਜਿਰ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments