spot_img
Homeਮਾਝਾਗੁਰਦਾਸਪੁਰਕੋਰੋਨਾ ਕਾਲ ਮੌਕੇ ਖ਼ੂਨਦਾਨ ਕਰਨ ਵਾਲੀ ਸੰਸਥਾਵਾਂ ਨੂੰ ਕੀਤਾ ਸਨਮਾਨਿਤ  

ਕੋਰੋਨਾ ਕਾਲ ਮੌਕੇ ਖ਼ੂਨਦਾਨ ਕਰਨ ਵਾਲੀ ਸੰਸਥਾਵਾਂ ਨੂੰ ਕੀਤਾ ਸਨਮਾਨਿਤ  

ਕਾਦੀਆਂ (ਸਲਾਮ ਤਾਰੀ ) :- ਸਿਹਤ ਵਿਭਾਗ ਵੱਲੋਂ 14 ਜੁਲਾਈ ਤੱਕ ਮਨਾਏ ਜਾ ਰਹੇ ਵਿਸ਼ਵ ਖੂਨਦਾਨ ਦਿਵਸ ਮੌਕੇ ਬੀ.ਟੀ.ਓ ਡਾ.ਮਾਧਵੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਿਵਲ ਸਰਜਨ ਡਾ: ਰੁਬਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ: ਅਦਿਤੀ ਸਲਾਰੀਆ ਅਤੇ ਐਸ.ਐਮ.ਓ ਡਾ: ਸਤਨਾਮ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਪ੍ਰੋਗਰਾਮ ਵਿੱਚ ਕੋਵਿਡ ਦੇ ਸਮੇਂ ਅਤੇ ਐਮਰਜੈਂਸੀ ਵਿੱਚ ਕੈਂਪ ਲਗਾ ਕੇ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਨੂਰਪੁਰ ਬਲੱਡ ਡੋਨਰ ਕਲੱਬ, ਬਲੱਡ ਡੋਨਰ, ਸੇਵੀਅਰਜ਼, ਵਿਕਾਸ ਮੰਚ, ਲਾਇਨਜ਼ ਕਲੱਬ, ਟਾਈਗਰ ਗਰੁੱਪ, ਬਲੱਡ ਬਾਕਸ ਵੈਲਫੇਅਰ ਸੋਸਾਇਟੀ, ਯੁਵਾ ਵਿਕਾਸ ਮੰਚ, ਏਕਤਾ ਕਲੱਬ ਆਦਿ ਸੰਸਥਾਵਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ.ਟੀ.ਓ ਡਾ.ਮਾਧਵੀ ਨੇ ਦੱਸਿਆ ਕਿ ਸ਼ਹਿਰ ਦੀਆਂ ਐਨ.ਜੀ.ਓਜ਼ ਵੱਲੋਂ ਸਮੇਂ-ਸਮੇਂ ‘ਤੇ ਕੈਂਪ ਲਗਾਏ ਜਾਂਦੇ ਹਨ |  ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਹਰ ਕੋਈ ਅੱਗੇ ਆ ਕੇ ਖੂਨਦਾਨ ਕਰੇ, ਪ੍ਰੋਗਰਾਮ ਦੌਰਾਨ ਵਲੰਟੀਅਰਾਂ ਵਿੱਚ ਖੂਨਦਾਨ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਾਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਨਰਿੰਦਰ ਕਾਲਾ, ਕ੍ਰਿਸ਼ਨ ਮੋਹਨ, ਵਿੱਕੀ ਰੇਹਾਨ, ਰਵਨੀਤ ਗੜ੍ਹ, ਅੰਸ਼ੁਲ ਸ਼ਰਮਾ, ਸੁਮਿਤ ਸ਼ਰਮਾ, ਮੁਨੀਸ਼ ਸੱਭਰਵਾਲ, ਸਾਗਰ, ਨਵਜੋਤ ਨਈਅਰ, ਪੁਨੀਤ ਮਹਾਜਨ, ਆਦੇਸ਼ ਸਿਆਲ, ਦਿਨੇਸ਼ ਮੋਦਗਿਲ, ਸੁਮਿਤ, ਅੰਕਿਤ ਮਹਾਜਨ, ਗੌਰਵ ਸ਼ਰਮਾ, ਅਜੈ ਕੁਮਾਰ, ਵਿੱਕੀ ਡੋਗਰਾ, ਅੰਸ਼ੁਲ, ਵਿਕਾਸ ਦੱਤਾ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments