spot_img
Homeਮਾਝਾਗੁਰਦਾਸਪੁਰਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਰੰਤਸਰ ਨੇ ਪ੍ਰੈਸ ਕਾਨਫਰੰਸ ਦੋਰਾਨ ਫੜੇ...

ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਰੰਤਸਰ ਨੇ ਪ੍ਰੈਸ ਕਾਨਫਰੰਸ ਦੋਰਾਨ ਫੜੇ ਨਸਾ ਤਸਕਰਾਂ ਦਾ ਕੀਤਾ ਖੁਲਾਸਾ –ਹੋਰ ਫੜੇ ਗਏ ਨਸਾ ਤਸਕਰੀ ਮਾਮਲਿਆਂ ਬਾਰੇ ਵੀ ਦਿੱਤੀ ਜਾਣਕਾਰੀ

ਗੁਰਦਾਸਪੁਰ: 2 ਜੁਲਾਈ  ( ਮੁਨੀਰਾ ਸਲਾਮ ਤਾਰੀ) ਜਿਲ੍ਹਾ ਗੁਰਦਾਸਪੁਰ (ਦੀਨਾਨਗਰ)ਪੁਲਿਸ ਵੱਲੋਂ ਨਸੇ ਦੀ ਇੱਕ ਭਾਰੀ ਖੇਪ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਦੇ ਨਾਲ ਚਾਰ ਦੋਸੀ ਵੀ ਪਕੜੇ ਹਨ। ਇਹ ਪ੍ਰਗਟਾਵਾ ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਰੰਤਸਰ ਨੇ ਜਿਲ੍ਹਾ ਹੈਡ ਕੁਆਟਰ ਐਸ.ਐਸ.ਪੀ. ਦਫਤਰ ਗੁਰਦਾਸਪੁਰ ਵਿਖੇ ਇੱਕ ਵਿਸੇਸ ਪੱਤਕਕਾਰ ਵਾਰਤਾ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਜੀਤ ਸਿੰਘ ਐਸ.ਐਸ.ਪੀ. ਗੁਰਦਾਸਪੁਰ, ਕਪਿਲ ਕੌਸਲ ਐਸ.ਐਚ.ਓ. ਪੁਲਿਸ ਥਾਨਾ ਦੀਨਾਨਗਰ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਰੰਤਸਰ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਵੱਲੋਂ ਪਿਛਲੇ ਦਿਨੀਂ 17 ਕਿਲੋਗ੍ਰਾਮ ਹੈਰੋਇੰਨ ਅਤੇ ਤਸਕਰੀ ਲਈ ਵਰਤੀਆਂ ਜਾ ਰਹੀਆਂ ਦੋ ਗੱਡੀਆਂ ਵੀ ਜਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਚਾਰ ਦੋਸੀਆਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ ਜਦ ਕਿ ਇੱਕ ਮੁੱਖ ਦੋਸੀ ਅਜੇ ਫਰਾਰ ਹੈ ਉਸ ਦੀ ਗਿਰਫਤਾਰੀ ਦੇ ਲਈ ਜਾਂਚ ਦੋਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੈ ਗਏ ਚਾਰ ਦੋਸੀ ਤਰਨਤਾਰਨ ਜਿਲ੍ਹੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸੀਆਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪੰਜਵਾਂ ਫੇਰਾ ਸੀ ਇਸ ਤੋਂ ਪਹਿਲਾ ਹਰ ਇੱਕ ਫੇਰੇ ਦਾ ਇੱਕ ਲੱਖ ਰੁਪਇਆ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ । ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਫੜੇ ਗਏ ਦੋਸੀ ਸੁੰਦਰਬਨੀ ਖੇਤਰ ਵਿੱਚ ਪਹੁੰਚੇ ਦੱਸੇ ਪਤੇ ਤੇ ਸੰਪਰਕ ਕਰਨ ਤੇ ਉਹ ਵਿਅਕਤੀ ਇਨ੍ਹਾਂ ਕੋਲੋਂ ਗੱਡੀਆਂ ਲੈ ਗਿਆ ਅਤੇ ਗੱਡੀਆਂ ਦੇ ਡੈਸ ਬੋਰਡ ਵਿੱਚ ਤਕਨੀਕ ਨਾਲ ਹੈਰੋਇੰਨ ਫਿੱਟ ਕਰ ਦਿੱਤੀ, ਜੋ ਕਿ ਪੁਲਿਸ ਨੇ ਗੱਡੀਆਂ ਦੀ ਡੈਸ ਬੋਰਡ ਵਿੱਚੋਂ ਤਲਾਸੀ ਦੋਰਾਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਇੰਟਰਨੇਸਨਲ ਪਾਕਿਸਤਾਨ ਬਾਰਡ ਦੇ ਨਜਦੀਕ ਹੋਣ ਕਰਕੇ ਨਸਾ ਤਸਕਰ ਇਨ੍ਹਾਂ ਦੋ ਜਿਲਿ੍ਹਆਂ ਵਿੱਚੋਂ ਹੋ ਕੇ ਤਸਕਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਦੋਨੋ ਜਿਲਿ੍ਹਆਂ ਦੀ ਪੁਲਿਸ ਵੱਲੋਂ ਵਧੀਆ ਕਾਰਗੁਜਾਰੀ ਕਰਦਿਆਂ ਹੋਇਆ ਕਰੀਬ 5 ਅਜਿਹੇ ਮਾਮਲੇ ਪਕੜੇ ਹਨ । ਜ਼ਿਨ੍ਹਾਂ ਵਿੱਚੋਂ ਸੁਜਾਨਪੁਰ ਤੋਂ ਕਰੀਬ 10 ਕਿਲੋਂ 80 ਗ੍ਰਾਮ ਹੈਰੋਇਨ ਅਤੇ ਇੱਕ ਟਰੱਕ ਨੰਬਰ ਪੀਬੀ 11-ਸੀਜੇ 0731, ਸਾਹਪੁਰਕੰਡੀ ਤੋਂ ਦੋ ਕਿਲੋ ਹੈਰੋਇੰਨ ਇੱਕ ਦੇਸੀ ਕੱਟਾ ਪਿਸਟਲ ਅਤੇ ਇੱਕ ਸਵਿਫਟ ਕਾਰ, ਸਦਰ ਗੁਰਦਾਸਪੁਰ ਪੁਲਿਸ ਵੱਲੋਂ ਨਾਕੇ ਦੋਰਾਨ ਇੱਕ ਕਰੇਟਾ ਗੱਡੀ ਨੰਬਰ ਪੀਬੀ 02 ਡੀ ਆਰ 0139 ਅਤੇ ਇੱਕ ਥਾਰ ਜਿਸ ਦਾ ਨੰਬਰ ਪੀਬੀ 02 ਈਡੀ 2731 ਨੰਬਰ ਗੱਡੀਆਂ ਫੜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੋਰਾਨ ਭਾਵੇ ਕਿ ਕੋਈ ਨਸੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਦੋਸੀਆਂ ਵੱਲੋਂ ਦੱਸਿਆ ਗਿਆ ਕਿ ਉਹ ਇਨ੍ਹਾਂ ਗੱਡੀਆਂ ਦਾ ਪ੍ਰਯੋਗ ਨਸਾ ਤਸਕਰੀ ਲਈ ਕਰਦੇ ਸਨ, ਜਿਕਰਯੋਗ ਹੈ ਕਿ ਫੜੀਆਂ ਗਈਆਂ ਗੱਡੀਆਂ ਵਿੱਚ ਵਿਸੇਸ ਕਾਰੀਗਰੀ ਕਰਕੇ ਵਿਸੇਸ ਜਗ੍ਹਾ ਬਣਾਈ ਗਈ ਸੀ ਜਿਸ ਵਿੱਚ ਨਸਾ ਤਸਕਰ ਨਸੀਲੇ ਪਦਾਰਥ ਛਿਪਾ ਕੇ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੀਨਾਨਗਰ ਵੱਲੋਂ ਉਪਰੋਕਤ ਮਾਮਲਾ ਜੋ ਪਿਛਲੇ ਦਿਨ੍ਹੀ ਫੜਿਆ ਗਿਆ ਹੈ ਅਤੇ ਇਕ ਹੋਰ ਵੱਡੀ ਸਫਲਤਾ ਕੱਥੂਨੰਗਲ ਤੋਂ ਹੈ ਜਿਸ ਦੋਰਾਨ 21 ਕਿਲੋ 70 ਗ੍ਰਾਮ ਹੈਰੋਇਨ  ਅਤੇ 38 ਲੱਖ ਡਰੱਗ ਰਾਸੀ ਵੀ ਬਰਾਮਦ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਨਸਾ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਵਿਸੇਸ ਮੂਹਿਮ ਦੋਰਾਨ ਕਾਰਵਾਈ ਕਰਦਿਆਂ ਹੋਇਆ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰੇਸਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਨਸਾ ਤਸਕਰਾਂ ਨੂੰ ਨਕੇਲ ਪਾਈ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments