spot_img
Homeਮਾਝਾਗੁਰਦਾਸਪੁਰਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਮੁਫ਼ਤ ਇਕ ਰੋਜ਼ਾ ਮੈਡੀਕਲ ਕੈਂਪ ਲਗਾਇਆ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਮੁਫ਼ਤ ਇਕ ਰੋਜ਼ਾ ਮੈਡੀਕਲ ਕੈਂਪ ਲਗਾਇਆ

ਕਾਦੀਆਂ 30 ਜੂਨ (ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵੱਲੋਂ ਅੱਜ ਕਾਦੀਆਂ ਵਿਖੇ ਇਕ ਰੋਜ਼ਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ।ਇਸ ਸੰਬੰਧ ਵਿਚ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜਲਿਸ ਵੱਲੋਂ ਸਾਰਾ ਸਾਲ ਹੀ ਲੋਕ ਭਲਾਈ ਦੇ ਕੰਮ ਵੱਡੇ ਪੱਧਰ ਤੇ ਕੀਤੇ ਜਾਂਦੇ ਹਨ ।
ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਮੈਡੀਕਲ ਕੈਂਪ ਮੈਡੀਕਲ ਕੈਂਪ ਦਾ ਸ਼ੁੱਭ ਆਰੰਭ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਨਾਲ ਹੋਇਆ ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਸਦਰ ਸਦਰ ਅੰਜ਼ੁਮਨ ਅਹਿਮਦੀਆ ਮੌਲਾਨਾ ਮੁਹੰਮਦ ਕਰੀਮ ਉਦੀਨ ਸ਼ਾਹਿਦ ਸਾਹਿਬ ਨੇ ਕੈਂਪ ਦੇ ਉਦਘਾਟਨ ਮੌਕੇ ਦੁਆ ਕਰਵਾਈ ਅਤੇ ਸੰਬੋਧਨ ਕਰਦਿਆਂ ਕਿਹਾ ਜੇ ਮਜਲਿਸ ਵੱਲੋਂ ਸਾਰਾ ਸਾਲ ਹੀ ਲੋਕ ਭਲਾਈ ਦੇ ਕਾਰਜ ਵੱਡੇ ਪੱਧਰ ਤੇ ਕੀਤੇ ਜਾਂਦੇ ਹਨ ਜੋ ਕਿ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਉਨ੍ਹਾਂ ਦੱਸਿਆ ਕਿ ਇਲਾਕੇ ਭਰ ਤੋਂ ਲੋੜਵੰਦ ਮਰੀਜ਼ ਵੱਡੀ ਗਿਣਤੀ ਵਿੱਚ ਇਸ ਕੈਂਪ ਤੋਂ ਲਾਭ ਚੁੱਕਣ ਲਈ ਪਹੁੰਚ ਰਹੇ ਹਨ ।ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਤੋਂ ਪੇਟ ਦੀ ਬਿਮਾਰੀਆਂ ਦੇ ਮਾਹਿਰ ਡਾ ਹਰਸ਼ਦੀਪ ਸਿੰਘ ਐੱਮਬੀਬੀਐੱਸ ਡੀਐੱਨਡੀ ਕੈਸਟਰੋ ਆਈਵੀ ਹਸਪਤਾਲ , ਇਸੇ ਤਰ੍ਹਾਂ ਡਾ ਸਰਬਜੀਤ ਸਿੰਘ ਡੀ ਐੱਮ ਨਿਊਰੋ ਆਈ ਵੀ ਹਸਪਤਾਲ ਅੰਮ੍ਰਿਤਸਰ ਇਸ ਮੈਡੀਕਲ ਕੈਂਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਨ। ਅਤੇ ਮਰੀਜ਼ਾਂ ਦੇ ਮੁਫਤ ਟੈਸਟ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਮਜਲਿਸ ਵੱਲੋਂ ਦਿੱਤੀਆਂ ਜਾਣਗੀਆਂ । ਅੱਜ ਇਸ ਮੌਕੇ ਅਡਮਨਿਸਟ੍ਰੇਟਰ ਨੂਰ ਹੌਸਪਿਟਲ ਨਾਸਿਰ ਵਹੀਦ, ਡਾ ਮਹਿਮੂਦ ਅਹਿਮਦ ਬੱਟ ਐੱਮਡੀ, ਡਾ ਅਬਦੁਲ ਹਫੀਜ਼ ਈਐੱਨਟੀ, ਡਾ ਅਤਾਉਲ ਹਫੀਜ਼ ਇਮਰਾਨ , ਡਾ ਨਿਜਾਰ ਅਹਿਮਦ , ਡਾ ਤਾਰਿਕ ਅਹਿਮਦ , ਇੰਜੀਨੀਅਰ ਅਨੱਸ ਅਹਿਮਦ , ਡਾ ਹੁਸਬਾਨ ਅਹਿਮਦ , ਇੰਜੀਨੀਅਰ ਫਲਾਹ ,ਇੰਜਨੀਅਰ ਅਨਸ ਅਹਿਮਦ , ਇੰਜਨੀਅਰ ਅਨਵਰ ਅਹਿਮਦ , ਫਲਾਹੂਦੀਨ ਸਈਅਦ ਜੁਬੈਰ ਅਹਿਮਦ , ਨਵੀਦ ਅਹਿਮਦ ਫ਼ਜ਼ਲ ,ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।
ਫੋਟੋ:– ਮੁਸਲਿਮ ਜਮਾਤ ਅਹਿਮਦੀਆ ਦੇ ਸਦਰ ਸਦਰ ਅੰਜ਼ੁਮਨ ਅਹਿਮਦੀਆ ਮੌਲਾਨਾ ਕਰੀਮ ਉਦੀਨ ਸ਼ਾਹਿਦ ਸਾਹਿਬ ਸੰਬੋਧਨ ਕਰਦੇ ਹੋਏ ।
ਫੋਟੋ :– ਅੰਮ੍ਰਿਤਸਰ ਆਈ ਵੀ ਹਸਪਤਾਲ ਤੋਂ ਪਹੁੰਚੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments