spot_img
Homeਮਾਝਾਗੁਰਦਾਸਪੁਰਨੌਜਵਾਨ ਨੇ ਸ਼ਰੀਕੇ ਵਿਚੋਂ ਲਗਦੀ ਦਾਦੀ ਦਾ ਕੀਤਾ ਕਤਲ,,,, ਕਤਿਲ ਫਰਾਰ ,,,,ਪੁਲਿਸ...

ਨੌਜਵਾਨ ਨੇ ਸ਼ਰੀਕੇ ਵਿਚੋਂ ਲਗਦੀ ਦਾਦੀ ਦਾ ਕੀਤਾ ਕਤਲ,,,, ਕਤਿਲ ਫਰਾਰ ,,,,ਪੁਲਿਸ ਕਰ ਰਹੀ ਜਾਂਚ

ਕਾਦੀਆ 11 ਜੂਨ (ਸਲਾਮ ਤਾਰੀ) ਆਏ ਦਿਨ ਹੀ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਏ ਰਹੀਆਂ ਹਨ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਪੋਤੇ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਸ਼ਰੀਕੇ ਚ ਲੱਗਦੇ ਦਾਦੀ ਦਾਦੇ ਨਾਲ ਇੰਨੀ ਕੁੱਟਮਾਰ ਕੀਤੀ ਕਿ 85 ਸਾਲਾ ਮਾਤਾ ਦੀ ਜ਼ੇਰੇ ਇਲਾਜ ਮੌਤ ਹੋ ਗਈ ਮਾਮਲਾ ਹੈ ਜਿਲੇ ਦੇ ਕਸਬਾ ਕਾਦੀਆਂ ਦੇ ਪਿੰਡ ਨਾਥਪੁਰਾ ਦਾ ਜਿੱਥੇ ਨਸ਼ੇੜੀ ਨੌਜਵਾਨ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਬਜ਼ੁਰਗ ਦਾਦਾ ਵੀਰ ਸਿੰਘ ਨੇ ਦੱਸਿਆ ਕਿ  ਮੇਰੇ  ਬੇਟੇ ਵਿਦੇਸ਼ ਚ ਰਹਿੰਦੇ ਹਨ ਤੇ ਮੈਂ ਅਤੇ ਮੇਰੀ ਧਰਮ ਪਤਨੀ  ਇਕੱਲੇ ਘਰ ਵਿੱਚ ਰਹਿੰਦੇ ਹਾਂ ਸ਼ਰੀਕੇ ਵਿੱਚੋਂ ਲੱਗਦੇ ਮੇਰੇ ਪੋਤਰੇ ਨੇ ਮੇਰੀ ਅਤੇ ਮੇਰੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨਾਲ ਮੇਰੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਅਸੀਂ ਉਸ ਨੂੰ  ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ  ਹੈ ਮੇਰੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ  ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਸਾਨੂੰ ਇਨਸਾਫ਼ ਦਿੱਤਾ ਜਾਵੇ  
ਉੱਥੇ ਹੀ  ਪਿੰਡ ਵਾਸੀਆਂ ਨੇ ਵੀ ਕਿਹਾ ਕਿ ਇਹ ਬਹੁਤ ਹੀ ਮਾੜੀ  ਘਟਨਾ ਹੋਈ ਹੈ ਤੇ ਇਸ ਨਾਲ ਪਿੰਡ ਵਿਚ  ਸਹਿਮ ਦਾ ਮਾਹੌਲ ਬਣਿਆ ਹੈ
ਦੂਜੇ ਪਾਸੇ ਜਦੋਂ ਇਸ ਬਾਰੇ ਐਸਐਚਓ ਥਾਣਾ ਕਾਦੀਆਂ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਪਰਚਾ ਕੱਟ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅੱਜ  ਬਜ਼ੁਰਗ ਮਾਤਾ ਦੀ ਮੌਤ ਹੋਣ ਕਾਰਨ ਧਰਾਵਾਂ  ਚ ਵਾਧਾ ਕਰਦੇ ਹੋਏ 302 ਧਾਰਾ ਲਾ ਕੇ  ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ  ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments