ਜਿਲ੍ਹਾ ਮੈਜਿਸਟ੍ਰੇਟ ਵਲੋਂ ਮੈਰਿਜ ਪੈਲੇਸਾਂ ਅੰਦਰ ਹਥਿਆਰ ਚਲਾਉਣ ’ਤੇ ਪਾਬੰਦੀ ਦੇ ਹੁਕਮ

0
248

 

ਕਪੂਰਥਲਾ, 22 ਜੂਨ ( ਅਸ਼ੋਕ ਸਡਾਨਾ / ਯੋਗੇਸ਼ ਕੁਮਾਰ )

ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕਪੂਰਥਲਾ ਜਿਲ੍ਹੇ ਅੰਦਰ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 1973 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਿਆਹਾਂ, ਸ਼ਾਦੀਆਂ ਤੇ ਹੋਰ ਸਮਾਗਮਾਂ ਮੌਕੇ ਮੈਰਿਜ ਪੈਲੇਸਾਂ, ਹੋਟਲਾਂ ਆਦਿ ਵਿਖੇ ਹਥਿਆਰ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਮੈਰਿਜ ਪੇਲੇਸਾਂ ਤੇ ਹੋਟਲਾਂ ਅੰਦਰ ਫਾਇਰ ਆਰਮਜ਼ ਦੀ ਵਰਤੋਂ ਕਰਨ ਤੇ ਲਾਇਸੈਂਸੀ ਤੇ ਗੈਰ ਲਾਇਸੈਂਸੀ ਅਸਲਾ ਅਤੇ ਮਨੁੱਖੀ ਜੀਵਨ ਲਈ ਘਾਤਕ ਹਰੇਕ ਤਰ੍ਹਾਂ ਦੇ ਹਥਿਆਰ ਨਾਲ ਲੈ ਕੇ ਜਾਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਮੂਹ ਮੁੱਖ ਥਾਣਾ ਅਫਸਰਾਂ ਨੂੰ ਹਦਾਇਤਾਂ ਕਰਨਗੇ। ਇਹ ਹੁਕਮ 27 ਜੂਨ ਤੋਂ 25 ਅਗਸਤ 2021 ਤੱਕ ਲਾਗੂ ਰਹਿਣਗੇ।
ਇਸੇ ਤਰ੍ਹਾਂ ਪਿੰਡ ਬੁਧੋਪੰਧੇਰ ਵਿਖੇ ਅਸਲਾ ਡੰਪ ਨੇੜੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਏ ਜਾਣ ’ਤੇ ਵੀ ਰੋਕ ਲਾਈ ਗਈ ਹੈ। ਇਹ ਹੁਕਮ 23 ਜੂਨ ਤੋਂ ਲਾਗੂ ਹੋ ਕੇ 21 ਅਗਸਤ 2021 ਤੱਕ ਪ੍ਰਭਾਵੀ ਰਹਿਣਗੇ।

Previous articleਡਿਪਟੀ ਕਮਿਸ਼ਨਰ ਵਲੋਂ ਸਾਰੇ ਯੋਗ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਨ ’ਤੇ ਜ਼ੋਰ
Next articleਸਿਵਲ ਸਰਜਨ, ਕਪੂਰਥਲਾ ਵੱਲੋ ਐਲ.ਐਚ.ਵੀਜ਼ ਨਾਲ ਮੀਟਿੰਗ

LEAVE A REPLY

Please enter your comment!
Please enter your name here