Home ਗੁਰਦਾਸਪੁਰ ਸਤਿਗੁਰੂ ਕਬੀਰ ਸਾਹਿਬ ਜੀ ਦੇ 623ਵੇੰ ਪ੍ਰਕਾਸ਼ ਦਿਹਾੜੇ ਮੌਕੇ ਦੋ ਰੋਜ਼ਾ ਸਮਾਗਮ...

ਸਤਿਗੁਰੂ ਕਬੀਰ ਸਾਹਿਬ ਜੀ ਦੇ 623ਵੇੰ ਪ੍ਰਕਾਸ਼ ਦਿਹਾੜੇ ਮੌਕੇ ਦੋ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ (ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਅੱਜ)

168
0

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 22 ਜੂਨ (ਰਵੀ ਭਗਤ)-ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਫੱਜੂਪੁਰ ਦੇ ਪ੍ਰਬੰਧਾਂ ਹੇਠ ਸਤਿਗੁਰੂ ਕਬੀਰ ਸਾਹਿਬ ਜੀ ਦੇ 623ਵੇਂ ਪ੍ਰਕਾਸ਼ ਪੁਰਬ ਸਬੰਧੀ ਦੋ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਅਸ਼ਵਨੀ ਫੱਜੂਪੁਰ ਨੇ ਕਿਹਾ ਕਿ ਅੱਜ ਬੁੱਧਵਾਰ ਸਵੇਰੇ ਸੱਤ ਵਜੇ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਤੋਂ ਸੁੰਦਰ ਪਾਲਕੀ ਨਾਲ ਸੁਸ਼ੋਭਿਤ ਨਗਰ ਕੀਰਤਨ ਆਰੰਭ ਹੋ ਕੇ ਪਿੰਡ ਫਤਿਹ ਨੰਗਲ, ਲੇਹਲ, ਦੀਨਪੁਰ, ਅਹਿਮਦਾਬਾਦ, ਦਾਣਾ ਮੰਡੀ ਤੋਂ ਹੁੰਦਾ ਹੋਇਆ ਆਰੰਭਿਕ ਸਥਾਨ ਤੇ ਪਹੁੰਚੇਗਾ। ਉਪਰੰਤ ਸ਼ਾਮ ਅਤੇ 24 ਜੂਨ ਨੂੰ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿੱਖੇ ਭਗਤ ਦੀਨਾਨਾਥ, ਭਾਈ ਗੁਰਦਿਆਲ ਸਿੰਘ ਲੇਹਲ, ਸੰਤ ਲਖਵਿੰਦਰ ਸਿੰਘ ਜੀ ਨੌਸ਼ਹਿਰਾ ਸਾਹਿਬ ਵਾਲੇ ਤੇ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਸਮਾਗਮ ਹੋਵੇਗਾ। ਇਸ ਮੌਕੇ ਸੈਕਟਰੀ ਗੁਰਬਚਨ ਸਿੰਘ ਜ਼ਿਲੇਦਾਰ, ਪ੍ਰੇਮ ਭਗਤ ਕੈਸ਼ੀਅਰ, ਡਾ. ਰਤਨ ਚੰਦ ਲੇਹਲ, ਪ੍ਰੇਮ ਸਿੰਘ ਬੇਦੀ ਕਾਲੋਨੀ, ਸੱਤਪਾਲ ਸੋਹਲ, ਪ੍ਰੇਮ ਪਾਲ ਪੰਮਾ, ਸਾਈਂ ਦਾਸ ਭਗਤ, ਕੀਮਤੀ ਲਾਲ, ਹਰੀ ਰਾਮ ਭਗਤ, ਕੁੰਦਨ ਲਾਲ, ਸੁਭਾਸ਼ ਚੰਦਰ, ਕੁਲਦੀਪ ਸਿੰਘ ਜੱਜ, ਸੋਮਨਾਥ, ਸੁਖਦੇਵ ਸਿੰਘ, ਬਲਵਿੰਦਰ ਬਿੰਦਾ, ਰਾਮ ਲੁਭਾਇਆ, ਪੂਰਨ ਚੰਦ ਅਸ਼ੋਕ ਕੁਮਾਰ, ਕਰਮਪਾਲ, ਸੁਖਦੇਵ ਪੱਪੂ, ਵਿਸ਼ਾਲ ਆਦਿ ਹਾਜ਼ਰ ਸਨ।

Previous articleSky above, Earth below and peace within’
Next articleਜ਼ਿਲ੍ਹੇ ਦੇ ਸਾਰੇ ਯੋਗ ਨੋਜਵਾਨਾਂ ਦੀ ਵੋਟਰ ਵਜੋਂ ਰਜਿਸ਼ਟਰੇਸ਼ਨ ਕਰਨ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ-ਵਧੀਕ ਜ਼ਿਲ੍ਹਾ ਚੋਣ ਅਫਸਰ ਰਾਹੁਲ 24 ਜੂਨ ਤੋਂ ਲਗਾਤਾਰ ਲੱਗਣਗੇ ਵੋਟ ਬਣਾਉਣ ਲਈ ਜਾਗਰੂਕਤਾ ਕੈਂਪ

LEAVE A REPLY

Please enter your comment!
Please enter your name here