spot_img
Homeਮਾਝਾਗੁਰਦਾਸਪੁਰਦਿਨ ਦਿਹਾੜੇ ਘਰ ਅੰਦਰੋਂ ਬੁਲਟ ਮੋਟਰਸਾਈਕਲ ਚੋਰੀ

ਦਿਨ ਦਿਹਾੜੇ ਘਰ ਅੰਦਰੋਂ ਬੁਲਟ ਮੋਟਰਸਾਈਕਲ ਚੋਰੀ

ਕਾਦੀਆਂ 22 ਮਈ (ਮੁਨੀਰਾ ਸਲਾਮ ਤਾਰੀ) :- ਅੱਜ ਦੁਪਹਿਰ ਕਰੀਬ ਦੋ ਵਜੇ ਰਜਾਦਾ ਰੋਡ ਕਾਦੀਆਂ ਵਿਖੇ ਤਿੱਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਘਰ ਦੇ ਗੇਟ ਦਾ ਕੂਡਾ ਖੋਲ੍ਹ ਕੇ ਉਸ ਦੇ ਅੰਦਰੋਂ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਥਾਣਾ ਕਾਦੀਆਂ ਵਿਚ ਦਿੱਤੀ ਦਰਖਾਸਤ ਵਿਚ ਤਲਵਿੰਦਰ ਜੀਤ ਸਿੰਘ ਭਾਟੀਆ ਪੁੱਤਰ ਅਰਵਿੰਦਰ ਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਅੱਜ 22 ਮਈ ਦੁਪਹਿਰ ਦੋ ਵਜੇ ਤਿੱਨ ਮੋਟਰਸਾਈਕਲ ਸਵਾਰ ਉਮਰ ਕਰੀਬ 20 ਸਾਲ ਜਿਨ੍ਹਾਂ ਵਿੱਚੋਂ ਦੋ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਨੇ ਸਾਡਾ ਲੋਹੇ ਦਾ ਗੇਟ ਖੋਲ੍ਹ ਕੇ ਵਿਹੜੇ ਵਿੱਚ ਲੱਗਾ ਬੁਲਟ ਮੋਟਰਸਾਈਕਲ ਨੰਬਰ PB 06 AM 2793 ਲੈ ਕੇ ਫ਼ਰਾਰ ਹੋ ਗਏ। ਤਲਵਿੰਦਰ ਜੀਤ ਸਿੰਘ ਭਾਟੀਆ ਨੇ ਅੱਗੇ ਦੱਸਿਆ ਕਿ ਉਕਤ ਤਿੰਨੋਂ ਲੜਕੇ ਪਹਿਲਾਂ ਸਾਡਾ ਗੇਟ ਖੋਲ੍ਹ ਕੇ ਭੱਜ ਗਏ ਫਿਰ ਕੁਝ ਦੇਰ ਬਾਅਦ ਵਾਪਸ ਆਏ ਅਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਬੱਸ ਅੱਡੇ ਵਾਲੀ ਸਾਇਡ ਨੂੰ ਭੱਜ ਗਏ ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਸ਼ਿਕਾਇਤ ਦੇ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments