spot_img
Homeਮਾਝਾਗੁਰਦਾਸਪੁਰਬਟਾਲਾ ਤੋਂ 35ਵੀਂ ਹਫ਼ਤਾਵਾਰੀ ਯਾਤਰਾ ਰਵਾਨਾ ਹੋਈ

ਬਟਾਲਾ ਤੋਂ 35ਵੀਂ ਹਫ਼ਤਾਵਾਰੀ ਯਾਤਰਾ ਰਵਾਨਾ ਹੋਈ

ਬਟਾਲਾ, 22 ਮਈ (ਮੁਨੀਰਾ ਸਲਾਮ ਤਾਰੀ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦੇ ਯਤਨ ਲਗਾਤਾਰ ਜਾਰੀ ਹਨ। ਇਨਾਂ ਯਤਨਾ ਤਹਿਤ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਅੱਜ ਬਟਾਲਾ ਤੋਂ ਮੁਫ਼ਤ 35ਵੀਂ ਹਫ਼ਤਾਵਾਰੀ ਬੱਸ ਯਾਤਰਾ ਰਵਾਨਾ ਹੋਈ। ਅੱਜ ਦੀ ਯਾਤਰਾ ਵਿੱਚ ਸਰਕਾਰੀ ਹਾਈ ਸਕੂਲ ਉਮਰਪੁਰਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।

ਸ਼ਿਵ ਆਡੀਟੋਰੀਅਮ ਬਟਾਲਾ ਤੋਂ ਸ਼ੁਰੂ ਹੋਈ ਇਹ ਯਾਤਰਾ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਕਾਨੂੰਵਾਨ ਛੰਬ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਪੰਜਾਬ ਸਰਕਾਰ ਵੱਲੋਂ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਸ਼ਹੀਦੀ ਯਾਦਗਾਰ ਅਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ। ਸ਼ਹੀਦੀ ਸਮਾਰਕ ਵਿੱਚ ਵਿਦਿਆਰਥੀਆਂ ਨੂੰ ਛੋਟਾ ਘੱਲੂਘਾਰਾ ਬਾਰੇ ਇੱਕ ਦਸਤਾਵੇਜੀ ਫਿਲਮ ਵੀ ਦਿਖਾਈ ਗਈ।

ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਗੁਰਦਾਸ ਨੰਗਲ ਦੀ ਗੜ੍ਹੀ ਵੱਲ ਹੋਇਆ ਜਿਥੇ ਯਾਤਰੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧਤ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕੀਤੇ। ਇਸਤੋਂ ਬਾਅਦ ਯਾਤਰੂਆਂ ਨੇ ਕਲਾਨੌਰ ਵਿਖੇ ਇਤਿਹਾਸਕ ਸਮਾਰਕ ਤਖਤ-ਏ-ਅਕਬਰੀ ਨੂੰ ਦੇਖਿਆ ਜਿਥੇ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ। ਇਸ ਤੋਂ ਬਾਅਦ ਯਾਤਰੂਆਂ ਨੇ ਕਲਾਨੌਰ ਵਿਖੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮੱਥਾ ਟੇਕਿਆ।

ਯਾਤਰਾ ਦਾ ਅਗਲਾ ਪੜਾਅ ਡੇਰਾ ਬਾਬਾ ਨਾਨਕ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਹਿੰਦ-ਪਾਕਿ ਸਰਹੱਦ ’ਤੇ ਬਣੇ ਦਰਸ਼ਨ ਸਥੱਲ ਰਾਹੀਂ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਤੋਂ ਬਾਅਦ ਯਾਤਰਾ ਡੇਰਾ ਬਾਬਾ ਨਾਨਕ ਦੇ ਨੇੜੇ ਹੀ ਪਿੰਡ ਰੱਤੜ-ਛੱਤੜ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਬਾਬਾ ਮੁਕਾਮ ਸ਼ਾਹ ਦੀ ਦਰਗਾਹ ਦੇ ਦਰਸ਼ਨ ਕੀਤੇ। ਬਾਅਦ ਦੁਪਿਹਰ ਯਾਤਰਾ ਵਾਪਸ ਬਟਾਲਾ ਪਹੁੰਚ ਕੇ ਸਮਾਪਤ ਹੋਈ। ਗਈਡ ਵਜੋਂ ਸੇਵਾਵਾਂ ਹਰਬਖਸ਼ ਸਿੰਘ ਕਲਸੀ, ਹਰਪ੍ਰੀਤ ਸਿੰਘ ਨੇ ਨਿਭਾਈਆਂ।

ਵਿਦਿਆਰਥੀਆਂ ਦੇ ਨਾਲ ਯਾਤਰਾ ’ਤੇ ਗਏ ਸਰਕਾਰੀ ਹਾਈ ਸਕੂਲ ਉਮਰਪੁਰਾ ਦੀ ਮੁੱਖ ਅਧਿਆਪਕਾ ਸ੍ਰੀਮਤੀ ਮੁਕੇਸ਼ ਕੁਮਾਰੀ ਨੇ ਕਿਹਾ ਕਿ ਇਹ ਯਾਤਰਾ ਬਹੁਤ ਸਿੱਖਿਆਦਾਇਕ ਅਤੇ ਯਾਦਗਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਇਤਿਹਾਸਕ ਅਸਥਾਨ ਹਨ ਜਿਨ੍ਹਾਂ ਤੋਂ ਸਥਾਨਕ ਨਿਵਾਸੀ ਹੀ ਅਣਜਾਣ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਯਤਨ ਸੱਚਮੁੱਚ ਹੀ ਸ਼ਲਾਘਾਯੋਗ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੁੜ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments