spot_img
Homeਮਾਝਾਗੁਰਦਾਸਪੁਰਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾ ਨੂੰ ਲੈ ਕੇ ਵਿਧਾਇਕ ਐਡਵੋਕੇਟ ਅਮਰਪਾਲ...

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾ ਨੂੰ ਲੈ ਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨਾਲ ਕੀਤੀ ਮੁਲਾਕਾਤ

ਕਾਦੀਆਂ 19 ਮਈ(ਮੁਨੀਰਾ ਸਲਾਮ ਤਾਰੀ)ਪੰਜਾਬ ਵਿੱਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਰ ਐੱਮ ਪੀ ਡਾਕਟਰਾਂ ਦੇ ਮਸਲੇ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਯਾਦ ਕਰਾਉਣ ਵਾਸਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਜ਼ਿਲਾ ਗੁਰਦਾਸਪੁਰ ਦੇ ਪ੍ਰਮੁੱਖ ਆਗੂਆਂ ਦਾ ਵਫ਼ਦ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਐਮ ਐਲ ਏ ਸ਼੍ਰੀ ਅਮਰਪਾਲ ਸਿੰਘ ਨੂੰ ਮਿਲਿਆ। ਇਸ ਵਫਦ ਦੀ ਅਗਵਾਈ ਜਿਲ੍ਹਾ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ਼ ਨੇ ਕੀਤੀ ਇਸ ਮੌਕੇ ਵਫ਼ਦ ਦੀਆਂ ਮੰਗਾਂ ਸੁਣਨ ਤੋਂ ਬਾਅਦ ਹਲਕਾ ਵਧਾਇਕ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮੈ ਜਲਦ ਤੋਂ ਜਲਦ ਸਾਡੇ ਮਸਲੇ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਨਾਲ ਗੱਲ ਕਰਕੇ ਹੱਲ ਕਰਾਉਣ ਦਾ ਯਤਨ ਕੀਤਾ ਜਾਵੇਗਾ। ਇਸ ਵਫਦ ਵਿਚ ਪ੍ਰਮੁੱਖ ਤੌਰ ਤੇ ਆਗੂਆਂ ਵਿੱਚ ਸੂਬਾ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ ,ਜਿਲ੍ਹਾ ਜਨਰਲ ਸਕੱਤਰ ਡਾ ਭੂਪਿੰਦਰ ਸਿੰਘ ਗਿੱਲ , ਜਿਲ੍ਹਾ ਕੈਸ਼ੀਅਰ ਡਾ ਕਸ਼ਮੀਰ ਸਿੰਘ ਕਾਹਲਵਾਂ, ਜਿਲ੍ਹਾ ਪ੍ਰੈਸ ਸਕੱਤਰ ਡਾ ਸਤਨਾਮ ਸਿੰਘ ਕੰਡੀਲਾ, ਬਲਾਕ ਧਾਂਦੋਈ ਦੇ ਪ੍ਰਧਾਨ ਡਾ ਕੁਲਦੀਪ ਸਿੰਘ,ਸਰਕਲ ਹਰਚੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਿਲਬਾਗ਼ ਸਿੰਘ, ਮੁੱਖ ਸਲਾਹਕਾਰ ਡਾ ਬਲਦੇਵ ਸਿੰਘ ਮਠੋਲਾ ਮੀਤ ਪ੍ਰਧਾਨ ਹਰਚੋਵਾਲ ਡਾ ਗੁਰਮੇਜ ਸਿੰਘ ਤਲਵਾੜਾ, ਡਾ ਕਮਲ ਕਿਸ਼ੋਰ, ਡਾ ਸੁਖਚੈਨ ਸਿੰਘ, ਡਾ ਕੁਲਦੀਪ ਸਿੰਘ ਘੁਮਾਣ ਆਦਿ ਆਗੂ ਸ਼ਾਮਿਲ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments