ਕਾਦੀਆਂ 16 ਮਈ (ਸਲਾਮ ਤਾਰੀ) :- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪਿੰਡ ਲੇਹਲ (ਧਾਰੀਵਾਲ) ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਸਵੇਰੇ 10 ਵਜੇ ਕੀਤਾ ਜਾਵੇਗਾ । ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹਲਕਾ ਕਾਦੀਆਂ ਦੇ ਸਾਰੇ ਵਰਕਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਾਉਣ ਲਈ ਸਵੇਰੇ ਦੱਸ ਵਜੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਮਿਲ ਸਕਦੇ ਹਨ। ਉਨ੍ਹਾਂ ਸਾਰੇ ਵਰਕਰਾਂ, ਸਪੋਟਰਾਂ ਅਤੇ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਜਿਸ ਕਿਸੇ ਦੀ ਵੀ ਕੋਈ ਸਮੱਸਿਆ ਹੋਵੇ ਉਸ ਨੂੰ ਸਵੇਰੇ ਠੀਕ ਦਸ ਵਜੇ ਨਾਲ ਲੈ ਕੇ ਪਿੰਡ ਲੇਹਲ ਵਿਖੇ ਪਹੁੰਚ ਜਾਣ ਜਿੱਥੇ ਸਮੂਹ ਹਲਕੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹਿਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੋਕੇ ਤੇ ਹੀ ਨਿਪਟਾਇਆ ਜਾ ਸਕੇ ।