spot_img
Homeਮਾਝਾਗੁਰਦਾਸਪੁਰਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ

ਕਾਦੀਆਂ, 14 ਮਈ ( ਸਲਾਮ ਤਾਰੀ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕਾਦੀਆਂ ਬਲਾਕ ਅਫ਼ਸਰ ਵੱਲੋਂ ਅੱਜ ਪਿੰਡ ਥਿੰਦ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ ਕਾਦੀਆਂ ਡਾ. ਹਰਮਨਦੀਪ ਸਿੰਘ, ਡਾ. ਘੁੰਮਣ  ਨੇ ਦੱਸਿਆ ਕਿ  ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ’ਤੇ ਪੰਜਾਬ ਵਿੱਚ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ (ਡੀ .ਐੱਸ .ਆਰ ) ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਖੁਸ਼ਕ ਵੱਤਰ ਅਤੇ ਤਰ ਵੱਤਰ ਜ਼ਮੀਨ ’ਤੇ ਬਿਜਾਈ ਕੀਤੀ ਜਾ ਸਕਦੀ ਹੈ। ਇਹ ਵਿਧੀ ਦਰਮਿਆਨੀ ਅਤੇ ਭਾਰੀਆਂ ਜਮੀਨਾਂ ’ਤੇ ਪੂਰੀ ਤਰਾਂ ਸਫਲ ਹੈ ਅਤੇ ਇਸ ਵਿਧੀ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ ਲਗਭਗ 20 ਤੋਂ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਹਰਮਨਦੀਪ ਸਿੰਘ ਨੇ ਕਿਹਾ ਕਿ ਇਸ ਵਿਧੀ ਰਾਹੀਂ  ਚੰਗੇ ਨਤੀਜੇ ਲੈਣ ਲਈ ਖੇਤ ਵਿਚ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ  ਹੈ। ਉਨ੍ਹਾਂ ਦੱਸਿਆ ਝੋਨੇ ਦੀ ਸਿੱਧੀ ਬਿਜਾਈ ਲਈ ਆਮ ਸੀਡ ਡਰਿੱਲ ਅਤੇ ਲੱਕੀ ਸੀਡ ਡਰਿੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੱਕੀ ਸੀਡ ਡਰਿੱਲ ਨਾਲ ਬਿਜਾਈ ਅਤੇ ਨਦੀਨਨਾਸ਼ਕ ਦੀ ਸਪਰੇਅ ਇਕੱਠੀ ਕੀਤੀ  ਜਾ ਸਕਦੀ ਹੈ। ਇਸ ਵਿਧੀ ਰਾਹੀਂ ਮਈ ਮਹੀਨੇ ਵਿਚ ਬਿਜਾਈ ਲਈ ਪੀ.ਆਰ. 121 ਅਤੇ ਜੂਨ ਮਹੀਨੇ ਦੀ ਬਿਜਾਈ ਲਈ ਪੀ ਆਰ 126 ਕਿਸਮਾਂ ਢੁਕਵੀਆਂ ਹਨ।

ਪਰਮਬੀਰ ਕੌਰ ਖੇਤੀਬਾੜੀ ਵਿਕਾਸ ਅਫਸਰ ਹਰਚੋਵਾਲ ਨੇ ਦੱਸਿਆ ਕਿ ਇਸ ਵਿਧੀ ਨਾਲ ਕਿਸਾਨ 20 ਮਈ ਤੋਂ ਬਿਜਾਈ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸਾਲ ਕਿਸਾਨ ਵੱਡੀ ਮਾਤਰਾ ਵਿਚ ਇਸ ਵਿਧੀ ਵਿੱਚ ਆਪਣੀ ਰੁਚੀ ਦਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਕਾਦੀਆਂ ਵਿਚ ਪਿਛਲੇ ਸਾਲ ਲਗਭਗ 200 ਏਕੜ ਰਕਬੇ ’ਤੇ ਇਸ ਵਿਧੀ ਰਾਹੀਂ ਬਿਜਾਈ ਹੋਈ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ ਸੀ।

ਇਸ ਮੌਕੇ ਅਮ੍ਰਿਤਪਾਲ ਕੌਰ (ਏ ਈ ਓ ) ਅਤੇ ਸੁਖਦੀਪ ਸਿੰਘ (ਏ ਐੱਸ ਆਈਂ ), ਹਰਜਿੰਦਰ ਸਿੰਘ, ਨਿਰਵੈਰ ਸਿੰਘ, ਭਗਵਾਨ ਸਿੰਘ ਥਿੰਦ ਹੋਰ ਕਿਸਾਨ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments