spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ *...

ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ * ਆਪਣੀ ਮਿੱਟੀ ਨਾਲ ਜੁੜ ਕੇ ਨੌਜਵਾਨ ਜ਼ਿੰਦਗੀ ਬੁਲੰਦੀ ਤੇ ਖਡ਼੍ਹਨ — ਮੈਡਮ ਟਾਂਗਰਾ

* ਸਿੱਖ ਨੈਸ਼ਨਲ ਕਾਲਜ
ਕਾਦੀਆਂ 12 ਮਈ (ਸਲਾਮ ਤਾਰੀ)
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਚੀਫ ਐਗਜ਼ੀਕਿਊਟਿਵ ਅਫਸਰ ਤੇ ਸੰਸਥਾਪਕ ਮੈਡਮ ਮਨਦੀਪ ਕੌਰ ਟਾਂਗਰਾ ਸਿੰਬਾ ਕੁਆਰਟਰਜ਼ ਸਨ । ਉਨ੍ਹਾਂ ਨਾਲ ਇਸ ਸਮਾਗਮ ਚ ਵਿਸ਼ੇਸ਼ ਤੌਰ ਤੇ ਡਾ ਬਲਚਰਨਜੀਤ ਸਿੰਘ ਭਾਟੀਆ ਸਥਾਨਕ ਸਕੱਤਰ ਕਾਲਜ ਪ੍ਰਬੰਧਕ ਕਮੇਟੀ, ਮੈਂਬਰ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ , ਇੰਜੀਨੀਅਰ ਨਰਿੰਦਰ ਸਿੰਘ ਸੰਧੂ ,ਕਸ਼ਮੀਰ ਸਿੰਘ ਬੋਪਾਰਾਏ ਸਮੇਤ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਦਾ ਕਾਲਜ ਕੈਂਪਸ ਪੁੱਜਣ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਸਥਾਨਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁੱਖ ਮਹਿਮਾਨ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਵੱਲੋਂ ਪੇਂਡੂ ਨੌਜਵਾਨਾਂ ਨੂੰ ਆਈ ਟੀ ਖੇਤਰ ਨਾਲ ਜੋੜ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਮਾਜ ਸੇਵਾ ਦੇ ਖੇਤਰ ਚ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਕੀਤਾ। ਕਾਲਜ ਦੀ ਸਾਲਾਨਾ ਰਿਪੋਰਟ ਮੁੱਖ ਮਹਿਮਾਨ ਮੈਡਮ ਟਾਂਗਰਾ ਤੇ ਆਈਆਂ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤੀ ਗਈ ।ਇਨਾਮ ਵੰਡ ਸਮਾਗਮ ਚ ਕਾਲਜ ਦੇ 110 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ ਅਕਾਦਮਿਕ, ਖੇਡਾਂ, ਯੁਵਕ ਮੇਲੇ, ਸੱਭਿਆਚਾਰਕ ਗਤੀਵਿਧੀਆਂ, ਐੱਨਸੀਸੀ, ਐੱਨਐੱਸਐਸ ,ਆਦਿ ਖੇਤਰਾਂ ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ । ਮੁੱਖ ਮਹਿਮਾਨ ਵੱਲੋਂ ਇਨਾਮ ਤੇ ਸਰਟੀਫਿਕੇਟ ਵੰਡੇ ਗਏ ।ਕਾਲਜ ਪ੍ਰਿੰਸੀਪਲ ਡਾ ਹੁੰਦਲ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਤੇ ਪਛੜੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਉਪਰਾਲੇ ਬਾਰੇ ਜ਼ਿਕਰ ਕੀਤਾ । ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਲੋਕ ਗੀਤ ਡਾਂਸ ਗਿੱਧਾ ਆਦਿ ਵੰਨਗੀਆਂ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ । ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ।ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੁੜ ਕੇ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਪੜ੍ਹਾਈ ਕਰਕੇ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਤੇ ਸੂਬੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਮਾਤਾ ਪਿਤਾ ਅਤੇ ਅਧਿਆਪਕਾਂ ਦੀ ਸਿੱਖਿਆ ਨਾਲ ਜ਼ਿੰਦਗੀ ਨੂੰ ਬੁਲੰਦੀ ਤੇ ਖੜ੍ਹਨ ਲਈ ਸੰਘਰਸ਼ ਕਰਨਾ ਚਾਹੀਦਾ ਹੈ । ਦੂਸਰਿਆਂ ਲਈ ਰੋਲ ਮਾਡਲ ਬਣ ਕੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ । ਵਿਦਿਆਰਥੀ ਵਰਗ ਵੱਲੋਂ ਮੁੱਖ ਮਹਿਮਾਨ ਦੇ ਪ੍ਰੇਰਨਾਦਾਇਕ ਵਿਚਾਰਾਂ ਨਾਲ ਸਾਂਝ ਪਾਉਂਦੇ ਹੋਏ ਕਾਫ਼ੀ ਕੁਝ ਗ੍ਰਹਿਣ ਕੀਤਾ । ਮੰਚ ਦਾ ਸੰਚਾਲਨ ਪ੍ਰੋ ਹਰਜਿੰਦਰ ਸਿੰਘ ਅੰਗਰੇਜ਼ੀ ਵਿਭਾਗ ਦੀ ਅਧਿਆਪਕਾ ਸ਼੍ਰੀਮਤੀ ਸਿਮਰਨਜੀਤ ਕੌਰ, ਪ੍ਰੋ ਸਤਵਿੰਦਰ ਸਿੰਘ ਕਾਹਲੋਂ , ਕੰਪਿਊਟਰ ਵਿਭਾਗ ਵੱਲੋਂ ਕੀਤਾ ਗਿਆ । ਇਸ ਮੌਕੇ ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋ ਹਰਕੰਵਲ ਸਿੰਘ ਬਲ ਗਣਿਤ ਵਿਭਾਗ ਦੇ ਪ੍ਰੋ ਰਾਕੇਸ਼ ਕੁਮਾਰ , ਕਾਮਰਸ ਵਿਭਾਗ ਦੇ ਪ੍ਰੋ ਮਨਪ੍ਰੀਤ ਕੌਰ ਨੂੰ ਕਾਲਜ ਨੂੰ ਦਿੱਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਕਾਲਜ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਵੱਲੋਂ ਆਏ ਮਹਿਮਾਨਾਂ ਮੁੱਖ ਮਹਿਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਨਾਮ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਂਟ ਕੀਤੀ । ਇਸ ਇਨਾਮ ਵੰਡ ਸਮਾਗਮ ਚ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਚ ਕਾਲਜ ਪ੍ਰਬੰਧਕ ਕਮੇਟੀ ਮੈਂਬਰ ਇੰਜਨੀਅਰ ਨਰਿੰਦਰਪਾਲ ਸਿੰਘ , ਕੈਪਟਨ ਅਮਰਦੀਪ ਸਿੰਘ ਸੰਧੂ, ਸਾਬਕਾ ਪ੍ਰਿੰਸੀਪਲ ਤਾਰਾ ਸਿੰਘ ਬਾਜਵਾ, ਗੁਰਿੰਦਰਪਾਲ ਸਿੰਘ ਸਾਬੀ’ ਮਲਕੀਤ ਸਿੰਘ ,ਕਸ਼ਮੀਰ ਸਿੰਘ ਬੋਪਾਰਾਏ ,ਨਗਰ ਕੌਂਸਲ ਕਾਦੀਆਂ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ ,ਡਿਪਟੀ ਸਕੱਤਰ ਆਮ ਮਾਮਲੇ ਜਮਾਤ ਏ ਅਹਿਮਦੀਆ ਸਈਅਦ ਜ਼ੁਬੈਰ ਅਹਿਮਦ,
ਨਸੁਰੂਮ ਮਿਨੱਲ੍ਹਾ ,ਨਾਸੀਰ ਆਚਾਰਿਆ, ਸੁਮਿਤ ਮਹਾਜਨ, ਮਨਮੋਹਨ ਸਿੰਘ ਓਬਰਾਏ, ਸਾਬਕਾ ਪ੍ਰੋਫ਼ੈਸਰ ਸ੍ਰੀਮਤੀ ਸਰਬਜੀਤ ਕੌਰ ,ਡਾ ਸੰਦੀਪ ਕੌਰ, ਪ੍ਰੋਫੈਸਰ ਸੁਖਵਿੰਦਰ ਕੌਰ ਪੱਡਾ, ਕੁਲਦੀਪ ਸਿੰਘ ਭਾਟੀਆ ,ਪ੍ਰਤਾਪ ਸਿੰਘ, ਵਰਿੰਦਰ ਦੀਪ ਸਿੰਘ ਬੇਦੀ, ਐੱਸਡੀਓ ਡਿੰਪਲ ਕੁਮਾਰ ,ਸਰਦਾਰ ਕੁਲਦੀਪ ਸਿੰਘ, ਸੋਹਲ ਡਾ ਮੰਗਤ ਸਿੰਘ ,ਸਮੇਤ ਕਾਲਜ ਸਟਾਫ ਤੇ ਨਾਨ ਟੀਚਿੰਗ ਸਟਾਫ ਵਿਦਿਆਰਥੀ ਹਾਜ਼ਰ ਸਨ ।
ਫੋਟੋ:— ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਨੂੰ ਸਨਮਾਨਿਤ ਕਰਦੇ ਕਾਲਜ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨਾਲ ਸ਼ਖ਼ਸੀਅਤਾਂ ਪ੍ਰਿੰਸੀਪਲ ਡਾ ਹੁੰਦਲ
ਫੋਟੋ :– ਗਿੱਧਾ ਪੇਸ਼ ਕਰਦੀਆਂ ਵਿਦਿਆਰਥਣਾਂ
ਫੋਟੋ :–ਹਾਜ਼ਰ ਸ਼ਖ਼ਸੀਅਤਾਂ ਤੇ ਵਿਦਿਆਰਥੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments