spot_img
Homeਮਾਝਾਗੁਰਦਾਸਪੁਰਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ

ਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ

ਗੁਰਦਾਸਪੁਰ, 4 ਮਈ (ਸਲਾਮ ਤਾਰੀ) ਪਾਵਰਕਾਮ ਵੱਲੋਂ ਉਚ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਸਰਕਲ ਗੁਰਦਾਸਪੁਰ ਵਿਚ ਡਿਪਟੀ ਚੀਫ ਇੰਜੀਨੀਅਰ ਵਜੋਂ ਤੈਨਾਤ ਕੀਤੇ ਗਏ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਅੱਜ ਆਪਣਾ  ਅਹੁੱਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਖੇ ਐਸਈ (ਪੀ ਐਂਡ ਐਮ) ਵਜੋਂ ਤੈਨਾਤ ਸਨ

 ਅੱਜ ਗੁਰਦਾਸਪੁਰ ਸਰਕਲ ਵਿਚ ਅਹੁੱਦਾ ਸੰਭਾਲਣ ਮੌਕੇ ਪਾਵਰਕਾਮ ਦੇ ਐਕਸੀਅਨ ਦੀਪਕ ਕੁਮਾਰ, ਮੋਹਤਮ ਸਿੰਘ, ਜਗਜੋਤ ਸਿੰਘ, ਜਗਤਾਰ ਸਿੰਘ, ਗਗਨ ਭਾਸਕਰ, ਸੇਵਾ ਮੁਕਤ ਐਕਸੀਅਨ ਸਤਨਾਮ ਸਿੰਘ ਬੁੱਟਰ, ਐਕਸੀਅਨ ਸੁਰੇਸ਼ ਕਸ਼ਯਪ, ਐਸਡੀਓ ਜਸਦੀਪ ਸਿੰਘ, ਸੁਦਰਸ਼ਨ ਸਿੰਘ ਰੰਧਾਵਾ ਅਤੇ ਰਵਿੰਦਰ ਸਿੰਘ ਬੁੱਟਰ ਆਦਿ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਇੰਜੀ.ਬੋਪਾਰਾਏ ਦਾ ਮੂੰਹ ਮਿੱਠਾ ਕਰਵਾਇਆ

 ਇਸ ਉਪਰੰਤ ਬੋਪਾਰਾਏ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਮਾਮਲੇ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਵਰਕਾਮ ਦਫਤਰਾਂ ਦਾ ਕੰਮ ਕਾਜ ਹੋਰ ਬਿਹਤਰ ਬਣਾਇਆ ਜਾਵੇ ਤੇ ਦਫਤਰ ਵਿਚ ਆਉਣ ਵਾਲੇ ਲੋਕਾਂ ਦੇ ਕੰਮ ਬਿਨਾਂ ਦੇਰੀ ਦੇ ਤੁਰੰਤ ਕੀਤੇ ਜਾਣ। ਉਨਾਂ ਸਮੂਹ ਸਟਾਫ ਨੂੰ ਭਰੋਸਾ ਦਵਾਇਆ ਕਿ ਮੁਲਾਜਮਾਂ ਦੇ ਮਸਲੇ ਵੀ ਹੱਲ ਕੀਤੇ ਜਾਣਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments