ਸੀ -ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਲੋ ਇਸ ਭਰਤੀ ਲਈ ਯੋਗ ਲੜਕੀਆ ਨੂੰ ਸਿਖਲਾਈ ਦਿੱਤੀ ਜਾਵੇਗੀ ; ਜਿਲ੍ਹਾ ਰੋਜਗਾਰ ਅਫਸਰ

0
306

ਗੁਰਦਾਸਪੁਰ 21 ਜੂਨ ( ਸਲਾਮ ਤਾਰੀ ) :- ਸੈਨਾ ਪੁਲਿਸ ਵਲੋਂ ਲੜਕੀਆ ਦੀ ਭਰਤੀ ਲਈ ਅਰਜੀਆ ਭਰਨ ਵਾਸਤੇ ਮਿਤੀ 06 ਜੂਨ 2021 ਤੋਂ  ਮਿਤੀ 20 ਜੁਲਾਈ 2021 ਤੱਕ ਦਾ ਸਮਾਂ ਦਿੱਤਾ ਗਿਆ ਹੈ । ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ  ਗੁਰਦਾਸਪੁਰ  ਵਲੋ ਇਸ ਭਰਤੀ ਲਈ ਯੋਗ ਲੜਕੀਆ ਨੂੰ ਸਿਖਲਾਈ ਦਿੱਤੀ ਜਾਵੇਗੀ । ਇਹ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਸੈਨਾ ਪੁਲਿਸ ਦੀ ਭਰਤੀ ਲਈ ਉਮਰ ਦੀ ਹੱਦ 18 ਤੋਂ 21 ਸਾਲ , ਉਚਾਈ 152 ਸੈ:ਮੀ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਦਸਵੀ ਜਮਾਤ ਵਿਖੇ 45% ਅਂਕ ਅਤੇ ਹਰੇਕ ਵਿਸ਼ੇ ਵਿੱਚ 33% ਅੰਕ ਲਾਜਮੀ  ਹੈ। ਸਿਖਲਾਈ ਲੈਣ ਦੀਆ ਚਾਹਵਾਨ ਲੜਕੀਆ ਸੀ- ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕਰਨ । ਇਹ ਕੋਚਿੰਗ ਪੰਜਾਬ ਸਰਕਾਰ ਵਲੋਂ ਮੁਫਤ ਕਰਵਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੜਕੀਆ ਸੈਨਾ ਪੁਲਿਸ ਵਿਚ ਭਰਤੀ ਹੋ ਸਕਣ । ਵਧੇਰੇ ਜਾਣਕਾਰੀ  ਲਈ ਸੀ-ਪਾਈਟ ਕੈਂਪ ਇੰਚਾਰਜ ਡੇਰਾ ਬਾਬਾ ਨਾਨਕ ਸ: ਨਵਜੋਧ ਸਿੰਘ ਦੇ ਫੋਨ ਨੰ: 9781891928 ਤੇ ਸੰਪਰਕ ਕੀਤਾ ਜਾ ਸਕਦਾ ਹੈ  ਜਾਂ ਫਿਰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ  ਦੇ ਹੈਲਪ ਲਾਈਨ ਨੰਬਰ 8196015208 ਤੇ ਵੀ ਸੰਪਰਕ ਕਰਕੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ।

Previous articleਗੁਰਦਾਸਪੁਰ ਦੇ 29 ਪਿੰਡਾਂ ਅੰਦਰ ਵੈਕਸੀਨੇਸ਼ਨ 100 ਫੀਸਦ ਹੋਈ
Next articleਜ਼ਿੰਦਗੀ ਵਿਚ ਅਸਫਲਤਾ ਤੋਂ ਕਦੇ ਨਾ ਘਬਰਾਓ ਅਤੇ ਮਿਹਨਤ, ਦ੍ਰਿੜਤਾ ਤੇ ਲਗਨ ਨਾਲ ਅੱਗੇ ਵਧੋ
Editor-in-chief at Salam News Punjab

LEAVE A REPLY

Please enter your comment!
Please enter your name here