spot_img
Homeਮਾਝਾਅੰਮ੍ਰਿਤਸਰਰੈਸਕਿਊ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਪੰਛੀ (ਬਾਜ਼) ਰਿਸਕਿਊ ਕਰਕੇ...

ਰੈਸਕਿਊ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਪੰਛੀ (ਬਾਜ਼) ਰਿਸਕਿਊ ਕਰਕੇ ਅਸਮਾਨ ਦੀਆਂ ਲਗਾਵੇਗਾ ਉਡਾਰੀਆਂ

ਬਟਾਲਾ 16 ਅਪ੍ਰੈਲ ( ਸਲਾਮ ਤਾਰੀ) ਧਰਤੀ ਦੇ ਸਾਰੇ ਜੀਵਾਂ ਕਰਕੇ ਹੀ ਇਸ ਦੀ ਖੂਬਸੂਰਤੀ ਹੈ ਜੋ ਸਭ ਇਕ ਲੜੀ ਵਿਚ ਪਰੋਏ ਹਨ ਪਰ ਜਦੋ ਮਨੁੱਖ ਇਸ ਧਰਤੀ ਦਾ ਸਰਦਾਰ ਸਮਝਣ ਲੱਗ ਪੈਦਾ ਹੈ ਤਾਂ ਹੋਰਨਾ ਜੀਵਾਂ ਦਾ ਜਾਨੀ ਨੁਕਸਾਨ ਕਰਦਾ ਹੈ ਜਿਸ ਕਰਕੇ ਕਈ ਜਾਤੀਆ ਅਲੋਪ ਹੋ ਗਈਆਂ ਹਨ ।

ਸਿਵਲ ਡਿਫੈਂਸ ਟੀਮ ਨੂੰ ਗਿਆਨੀ ਹਰਬੰਸ ਸਿੰਘ ਹੰਸਪਾਲ ਗਲੀ ਮਸੀਤ ਵਾਲੀ ਵਲੋ ਸੂਚਨਾ ਦਿੱਤੀ ਕਿ ਇਕ ਬਾਜ਼ ਸਫੈਦੇ ਦੇ ਰੁੱਖ ਉਪਰ ਕੁਆਟਰ ਰੇਲਵੇ ਸਟੇਸ਼ਨ ਵਿਖੇ ਚਾਈਨਾ ਡੋਰ ਵਿਚ ਜਕੜਿਆ ਮੌਤ ਨਾਲ ਜੰਗ ਲੜ ਰਿਹਾ ਹੈ ।

ਸੂਚਨਾ ਮਿਲਦੇ ਹੀ ਸਿਵਲ ਡਿਫੈਂਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਹਰਕਤ ਵਿਚ ਆਈਆਂ ਤੁਰੰਤ ਮੌਕੇ ਤੇ ਪਹੰੁਚ ਕੇ ਰਿਸਕਿਊ ਕਰਨਾ ਸ਼ੁਰੂ ਕਰ ਦਿੱਤਾ । ਇਹ ਬਾਜ਼ ਤਕਰੀਬਨ 80 ਫੁੱਟ ਟੀਸੀ ਤੇ ਚਾਈਨਾਂ ਡੋਰ ਵਿਚ ਜਕੜਿਆ ਸੀ ।

ਮੌਕੇ ‘ਤੇ ਟੀਮ ਵਲੋ ਜਾਇਜਾ ਲੈਣ ਉਪਰੰਤ ਰੈਸਕਿਊ ੳਪਰੇਸ਼ਨ ਸ਼ੁਰੂ ਕਰ ਦਿੱਤਾ ਤੇ ਉਚਾਈ ‘ਤੇ ਫਾਇਰ ਅਫ਼ਸਰ ਓਂਕਾਰ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ 60 ਫੁੱਟ ਉਪਰ ਚੜਕੇ ਕੇ ਦੋ ਲੰਬੇ ਡਾਂਗਾਂ ਤਕਰੀਬਨ 20 ਫੁੱਟ ਨਾਲ ਉਸ ਨੂੰ ਛੁਡਾਇਆ, ਉਸ ਨੂੰ ਕੋਈ ਸੱਟ ਨਾ ਲੱਗੇ ਪਹਿਲਾਂ ਹੀ ਹੋਮ ਗਾਰਡਜ਼ ਦੇ ਜਵਾਨ ਚਾਦਰ ਤਾਣ ਕੇ ਹੇਠਾਂ ਖੜੇ ਸਨ ਤੇ ਆ ਕੇ ਡਿਗ ਪਿਆ ਤੇ ਬੇਜੁਬਾਨ ਪੰਛੀ ਦੀ ਜੀਵਨ ਤੇ ਜਿਤ ਹੋਈ । ਜਿਆਦਾ ਗਰਮੀ ਤੇ ਜਖਮੀ ਹੋਣ ਕਰਕੇ ਉਸ ਨੂੰ ਪਸ਼ੂ ਹਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਜਿਥੇ ਉਸ ਦਾ ਇਲਾਜ ਗੂਲੋਕੋਜ਼ ਤੇ ਦਵਾਈ ਨਾਲ ਕੀਤਾ ਜਾ ਰਿਹਾ ਹੈ । ਛੇਤੀ ਹੀ ਇਹ ਬਾਜ਼ ਖੁੱਲੇ ਅਸਮਾਨ ਵਿਚ ਉਡਾਰੀਆ ਲਗਾਵੇਗਾ ।

ਰੈਸਕਿਊ ਟੀਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਹੜੀ ਮੌਕੇ ਪਤੰਗਬਾਜ਼ੀ ਵਿਚ ਚਾਇਨਾ ਡੋਰ ਵਰਤੋ ਨੂੰ ਸਮਾਂ ਹੋ ਗਿਆ ਪਰ ਉਸ ਦਾ ਅਸਰ ਅਜੇ ਵੀ ਮਿਲ ਰਿਹਾ ਹੈ ਜੋ ਕਿ ਅਜੇ ਵੀ ਬੇਜੁਬਾਨ ਪੰਛੀਆਂ ਦੀ ਜਾਨ ਦਾ ਦੁਸ਼ਮਣ ਬਣ ਰਹੀ ਹੈ । ਇਸ ਬਾਰੇ ਸੋਚਣ ਸਮਝਣ ਦੀ ਜਰੂਰਤ ਹੈ ।

ਅਜਿਹੀ ਘਟਨਾ ਕਿਤੇ ਵੀ ਦਿਸੇ ਤਾਂ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਜਾਂ ਸਿਵਲ ਡਿਫੈਂਸ ਨੂੰ ਸੂਚਨਾ ਦਿੱਤੀ ਜਾਵੇ ।

ਇਸ ਰਿਸਕਿਊ ਟੀਮ ਵਿਚ ਫਾਇਰ ਅਫ਼ਸਰ ਓਂਕਾਰ ਸਿੰਘ ਤੇ ਨੀਰਜ ਸ਼ਰਮਾਂ, ਪੋਸਟ ਵਾਰਡਨ ਹਰਖਸ਼ ਸਿੰਘ, ਦਲਜਿੰਦਰ ਸਿੰਘ ਹਰਪਰੀਤ ਸਿੰਘ, ਫਾਇਰ ਮੈਨ ਪਰਮਿੰਦਰ ਸਿੰਘ, ਅਸ਼ੋਕ, ਡਰਾਈਵਰ ਜਸਬੀਰ ਸਿੰਘ ਤੇ ਸੁਖਜਿੰਦਰ ਸਿੰਘ, ਰਾਘਵ, ਮੋਹਨ ਲਾਲ, ਹਰਦੀਪ ਸਿੰਘ, ਰੂਬੀ, ਰੇਲਵੇ ਚੋਂਕੀ ਇੰਚਾਰਜ ਗੁਰਨਾਮ ਸਿੰਘ, ਪੀ.ਸੀ. ਨਿਰਲਮ ਸਿੰਘ ਤੇ ਗੁਰਦੀਪ ਸਿੰਘ, ਸੰਗਾਰਾ ਸਿੰਘ, ਕਮਲ ਕੁਮਾਰ ਨੇ ਹਿਸਾ ਲਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments