spot_img
Homeਮਾਝਾਅੰਮ੍ਰਿਤਸਰਸਬਜ਼ੀਆਂ ਦੇ ਵਧਦੇ ਰੇਟ ਨੇ ਲੋਕਾਂ ਦੇ ਕੱਡੇ ਵੱਟ

ਸਬਜ਼ੀਆਂ ਦੇ ਵਧਦੇ ਰੇਟ ਨੇ ਲੋਕਾਂ ਦੇ ਕੱਡੇ ਵੱਟ

ਕਾਦੀਆ 15 ਅਪ੍ਰੈਲ (ਸਲਾਮ ਤਾਰੀ) 

ਸਬਜ਼ੀਆਂ ਦੇ ਭਾਅ ਕਾਫੀ ਵਧ ਗਏ ਹਨ, ਜਿਲਾ ਗੁਰਦਾਸਪੁਰ ਦੇ ਬਟਾਲਾ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਦੋ ਹਫਤੇ ਪਹਿਲਾਂ ਤੱਕ 15 ਤੋਂ 20 ਰੁਪਏ ਪ੍ਰਤੀ ਕਿਲੋ ਵਿਕਣ ਵਾਲੀਆਂ ਸਬਜ਼ੀਆਂ ਦੇ ਭਾਅ ਵੱਧ ਕੇ 40 ਤੋਂ 50 ਰੁਪਏ ਪ੍ਰਤੀ ਕਿੱਲੋ ਹੋ ਚੁਕੇ ਹਨ ਕੁਝ ਸਬਜ਼ੀਆਂ ਤਾਂ 100 ਰੁਪਏ ਕਿਲੋ ਤਕ ਵਿਕ ਰਹੀਆਂ ਹਨ ਓਥੇ ਹੀ ਗਰਮੀ ਸ਼ੁਰੂ ਹੁੰਦੇ ਹੀ ਨਿੰਬੂ 250 ਰੁਪਏ ਕਿਲੋ ਹੋ ਚੁੱਕਿਆ ਹੈ ,,,,ਜਿਥੇ ਸਬਜ਼ੀ ਦੇ ਨਾਲ ਮੁਫ਼ਤ ਵਿੱਚ ਮਿਲਣ ਵਾਲਾ ਧਨੀਆਂ 60 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ਓਥੇ ਹੀ ਲਾਲ ਟਮਾਟਰ ਵੀ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਅਤੇ ਹਰੀ ਮਿਰਚ ਦਾ ਕੌੜਾ ਪਣ ਵੀ ਵੱਧ ਰਿਹਾ ਹੈ ਹਰੀ ਮਿਰਚ 80 ਰੁਪਏ ਕਿਲੋ ਮਿਲ ਰਹੀ ਹੈ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਨਾਗਰਿਕ ਦੀ ਰਸੋਈ ਦਾ ਬਜਟ ਵਿਗੜਦਾ ਜਾ ਰਿਹਾ ਹੈ ਅਤੇ ਨਾਲ ਹੀ ਸਬਜ਼ੀ ਵਿਕਰੇਤਾਵਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਸਾਡੀ ਟੀਮ ਨੇ ਸਬਜ਼ੀ ਮੰਡੀ ਵਿੱਚ ਜਾ ਕੇ ਜਾਇਜ਼ਾ ਲਿਆ। ਸਬਜ਼ੀ ਮੰਡੀ ਵਿਚ ਸਬਜ਼ੀ ਖਰੀਦਣ ਪਹੁੰਚੇ ਲੋਕ ਵੀ ਦੁਖੀ ਦਿਖੇ ਅਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਵੀ ਪ੍ਰੇਸ਼ਾਨ ਨਜਰ ਆਏ ਤੁਸੀਂ ਖੁਦ ਹੀ ਦੇਖ ਲਓ ਕੇ ਕੀ ਕਹਿਣਾ ਸੀ ਜਨਤਾ ਦਾ ਅਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਦਾ

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments