spot_img
Homeਮਾਝਾਗੁਰਦਾਸਪੁਰਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ"- ਐਸ...

ਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ”- ਐਸ ਐਮ ਓ ਡਾਕਟਰ ਗੁਰਦਿਆਲ ਸਿੰਘ

ਕਾਦੀਆਂ 7ਅਪ੍ਰੈਲ,  (ਸੁਰਿੰਦਰ ਕੋਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਬੂਟਾ ਲਗਾਕੇ ਅਤੇ ਜਨਤਾ ਨੂੰ ਜਾਗਰੂਕ ਕਰਕੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਨੇ ਮੌਕੇ ਤੇ ਬੋਲਦਿਆਂ ਦੱਸਿਆ ਕਿ ਇਸ ਵਾਰ ਵਿਸ਼ਵ ਸਿਹਤ ਦਿਵਸ “ਸਾਡੀ ਧਰਤੀ ਸਾਡੀ ਸਿਹਤ” ਥੀਮ ਹੇਠ ਮਨਾਇਆ ਜਾ ਰਿਹਾ ਹੈ। ਜਿਸ ਮੁੱਖ ਮੰਤਵ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਜੇਕਰ ਸਾਡਾ ਵਾਤਾਵਰਨ ਸਾਫ ਸਵੱਛ ਹੋਵੇਗਾ ਤਾਂ ਹੀ ਸਿਹਤ ਵੀ ਤੰਦੁਰੁਸਤ ਰਹੇਗੀ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਆਪਣੀ ਸਿਹਤ ਵੱਲ ਸੰਜੀਦਾ ਹੋਣਾ ਪਵੇਗਾ ਜਿਸ ਲਈ ਚੌਗਿਰਦੇ ਨੂੰ ਸਾਫ ਰੱਖਣਾ ਜ਼ਰੂਰੀ ਹੈ। ਇਸ ਸਮੇਂ 10 ਵਿਚੋਂ 9 ਲੋਕ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੇ ਹਨ। ਜੈਵਿਕ ਬਾਲਣ ਜਿਵੇਂ ਤੇਲ, ਕੋਲਾ,ਕੁਦਰਤੀ ਗੈਸ ਅਤੇ ਫਸਲੀ ਰਹਿੰਦ ਖੁਹੰਦ ਆਦਿ ਨੂੰ ਜਲਾਉਨਾ ਬੰਦ ਕਰੀਏ। ਨਾਲ ਹੀ ਜੰਕ ਫ਼ੂਡ ਦੀ ਜਗ੍ਹਾ ਤੇ ਸੰਤੁਲਿਤ ਆਹਾਰ ਨੂੰ ਸ਼ਾਮਿਲ ਕਰੀਏ, ਨੇੜੇ ਜਾਣ ਲਈ ਸਾਇਕਲ ਦੀ ਵਰਤੋਂ ਕਰੀਏ, ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰੀਏ। ਕਿਉਂਕਿ ਸਾਡੀ ਅੱਜ ਦੀ ਮਿਹਨਤ ਸਾਡੇ ਕੱਲ ਦੇ ਭਵਿੱਖ ਨੂੰ ਰੋਸ਼ਨ ਕਰੇਗੀ। ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਸ਼ੈਲਜਾ ,ਡਾਕਟਰ ਰਮਨੀਤ ਕੌਰ, ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਹੈਲਥ ਇੰਸਪੈਕਟਰ ਹਰਭਿੰਦਰ ਸਿੰਘ, ਹੈਲਥ ਇੰਸਪੈਕਟਰ ਮਨਿੰਦਰ ਸਿੰਘ, ਹੈਲਥ ਵਰਕਰ ਮਨਪ੍ਰੀਤ ਸਿੰਘ ਅਤੇ ਆਮ ਜਨਤਾ ਹਾਜਿਰ ਰਹੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments