spot_img
Homeਮਾਝਾਗੁਰਦਾਸਪੁਰਆਈਟੀਆਈ ਕਾਦੀਆਂ ਦੀ ਸਰਬਸੰਮਤੀ ਨਾਲ ਚੋਣ ਹੋਈ

ਆਈਟੀਆਈ ਕਾਦੀਆਂ ਦੀ ਸਰਬਸੰਮਤੀ ਨਾਲ ਚੋਣ ਹੋਈ

ਕਾਦੀਆਂ 4 ਅਪ੍ਰੈਲ (ਮੁਨੀਰਾ ਸਲਾਮ ਤਾਰੀ ) ਸਰਕਾਰੀ ਆਈਟੀਆਈ ਕਾਦੀਆਂ ਦੀ ਲੋਕਲ ਬਾਡੀ ਯੂਨਿਟ ਕਮੇਟੀ ਦੀ ਚੋਣ ਸਰਬਸੰਮਤੀ ਦੇ ਨਾਲ ਹੋਈ । ਜਿਸ ਵਿੱਚ ਆਈਟੀਆਈ ਕਾਦੀਆਂ ਦੇ ਸਮੂਹ ਸਟਾਫ ਅਤੇ ਮੈਂਬਰ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਯੂਨੀਅਨ ਦੀਆਂ ਚੱਲ ਰਹੀਆਂ ਵੱਖ ਵੱਖ ਸਰਗਰਮੀਆਂ ਜਿਵੇਂ ਸਾਲ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲੀ ਕਰਾਉਣ ਬਾਰੇ ਅਤੇ ਐੱਨ ਪੀ ਐੱਸ ਸਕੀਮ ਨੂੰ ਰੱਦ ਕਰਾਉਣ ਬਾਰੇ ਸੰਸਥਾ ਦੇ ਕੰਮਕਾਰ ਨੂੰ ਸਮੁੱਚੇ ਢੰਗ ਨਾਲ ਚਲਾਉਣ ਬਾਰੇ ਮੁੱਦਿਆਂ ਤੇ ਸਮੂਹ ਇੰਸਟਰੱਕਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੋਕੇ ਸਰਕਾਰੀ ਆਈਟੀਆਈ ਕਾਦੀਆਂ ਦੀ ਸਥਾਨਕ ਯੂਨਿਟ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸੁਖਬੀਰ ਸਿੰਘ ਗਿੱਲ ਨੂੰ ਪ੍ਰਧਾਨ ਭੁਪਿੰਦਰ ਸਿੰਘ ਨੂੰ ਮੀਤ ਪ੍ਰਧਾਨ, ਦਮਨਬੀਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ ਅਤੇ ਸ੍ਰੀਮਤੀ ਸਾਂਵਰੀ ਸਾਨਣ ਅਤੇ ਲਵਜੋਤ ਸਿੰਘ ਮੱਲ੍ਹੀ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ । ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਦੱਸਿਆ ਕਿ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਹੈ ਅਸੀਂ ਉਸ ਨੂੰ ਪੂਰੀ ਤਨ ਮਨ ਦੇ ਨਾਲ ਨਿਭਾਵਾਂਗੇ ਅਤੇ ਯੂਨੀਅਨ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਡਟ ਕੇ ਹੱਲ ਕਰਾਂਗੇ ।ਇਸ ਮੌਕੇ ਸ. ਕੁਲਦੀਪ ਸਿੰਘ, ਸਰਦਾਰ ਬਲਜੀਤ ਸਿੰਘ , ਲੈਫਟੀਨੈਂਟ ਗੁਰਿੰਦਰਜੀਤ, ਸਿੰਘ ਜਗਜੀਤ ਸਿੰਘ, ਦਲਜੀਤ ਸਿੰਘ ਮਦਨ ਲਾਲ , ਯਸ਼ਪਾਲ ਸਿੰਘ, ਸੰਜੀਵ ਕੁਮਾਰ, ਸੰਦੀਪ ਕੁਮਾਰ ਆਦਿ ਸਟਾਫ ਹਾਜ਼ਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments