spot_img
Homeਮਾਝਾਗੁਰਦਾਸਪੁਰਜੇਕਰ ਕਿਸੇ ਵਿਅਕਤੀ ਕੋਲੋ ਵਸੀਕਾ ਨਵੀਸ ਨਿਰਧਾਰਤ ਕੀਤੀ ਸਰਕਾਰੀ ਫੀਸ ਨਾਲ ਵੱਧ...

ਜੇਕਰ ਕਿਸੇ ਵਿਅਕਤੀ ਕੋਲੋ ਵਸੀਕਾ ਨਵੀਸ ਨਿਰਧਾਰਤ ਕੀਤੀ ਸਰਕਾਰੀ ਫੀਸ ਨਾਲ ਵੱਧ ਵਸੂਲਦਾ ਹੈ ਤਾਂ ਉਸਦੀ ਸ਼ਿਕਾਇਤ 94640-67839 ਨੰਬਰ ’ਤੇ ਤੁਰੰਤ ਕਰੋ

ਗੁਰਦਾਸਪੁਰ, 30 ਮਾਰਚ (ਮੁਨੀਰਾ ਸਲਾਮ ਤਾਰੀ) ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਮਾਲ ਵਿਭਾਗ ਵਲੋਂ ਲੋਕਹਿੱਤ ਨੂੰ ਮੁੱਖ ਰੱਖਦਿਆਂ ਵੱਖ-ਵੱਖ ਦਸਤਾਵੇਜ਼ਾਂ ਨੂੰ ਲਿਖਣ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਜਿਲਾ ਗੁਰਦਾਸਪੁਰ ਅੰਦਰ ਨਿਰਧਾਰਤ ਕੀਤੀਆਂ ਗਈਆਂ ਸਰਕਾਰੀ ਫੀਸਾਂ ਤਹਿਤ ਕੰਮ ਕਰਵਾਉਣ ਨੂੰ ਸਖਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ। ਜਿਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸ਼ਨ ਵਲੋਂ ਫੋਨ ਨੰਬਰ 94640-67839 ਜਾਰੀ ਕੀਤਾ ਗਿਆ ਹੈ ਕਿ ਜੇਕਰ ਕੋਈ ਵਸੀਕਾ ਨਵੀਸ , ਨਿਰਧਾਰਤ ਸਰਕਾਰੀ ਫੀਸ ਨਾਲ ਵੱਧ ਪੈਸੇ ਲੈਂਦਾ ਹੈ ਤਾਂ ਉਸਦੀ ਸ਼ਿਕਾਇਤ ਇਸ ਨੰਬਰ ’ਤੇ ਕੀਤੀ ਜਾ ਸਕਦੀ ਹੈ

ਇਸ ਸਬੰਧੀ ਗੱਲ ਕਰਦਿਆਂ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਾਂ ਵਿਚ ਵੱਖ-ਵੱਖ ਦਸਤਵੇਜਾਂ ਦੀ ਨਿਰਧਾਰਤ ਕੀਤੀ ਫੀਸ ਤਹਿਤ ਫਰਦ ਕੇਂਦਰ ਫੀਸ ਜਿਸ ਵਿੱਚ ਫਰਦ (ਪ੍ਰਤੀ ਸਫ਼ਾ ) ਜਿਸ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ ਇੱਕ ਦਿਨ ਹੈ ਤੇ ਇਸ ਦੀ 25 ਰੁਪਏ ਸਰਕਾਰੀ ਫੀਸ ਹੈ

ਇਸੇ ਤਰਾਂ ਵਰਾਸਤ , ਤਕਸੀਮ , ਫੱਕ ਉਲ ਰਹਿਨ ਆਦਿ ਇੰਤਕਾਲ ਦਰਜ ਕਰਨ ਸਬੰਧੀ ਦਰਖਾਸਤ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ 15 ਦਿਨ ਹੈ ਅਤੇ ਸਰਕਾਰੀ ਫੀਸ 100 ਰੁਪਏ ਹੈ। ਅਦਾਲਤ ਜਾਂ ਅਧਿਕਾਰੀ ਵੱਲੋਂ ਜਾਰੀ ਸ਼ਾਮਿਲ /ਰੋਕ ਸਬੰਧੀ ਹੁਕਮਾਂ ਦੀ ਮਾਲ ਰਿਕਾਰਡ ਵਿੱਚ ਅਮਲ ਸਬੰਧੀ ਦਰਖਾਸਤ ਦੇਣ ਦਾ ਸਮਾਂ ਸੀਮਾਂ 5 ਦਿਨ ਅਤੇ ਇਸ ਦੀ ਫੀਸ 100 ਰੁਪਏ ਹੈ। ਫਰਦ – ਬਦਰ ਦਰਜ ਕਰਨ ਸਬੰਧੀ ਦਰਾਖਸਤ ਦੇਣ ਦਾ ਸਮਾਂ ਸੀਮਾ 5 ਦਿਨ ਹੈ ਅਤੇ ਫੀਸ 50 ਰੁਪਏ ਹੈ। ਸਾਰੇ ਮਾਲਕਾਂ ਦਾ ਨਕਸ਼ਾ ‘ਓ ’ਤਿਆਰ  ਕਰਨ ਦੀ ਦਰਖਾਸਤ ਦੇਣ ਦਾ ਸਮਾਂ ਸੀਮਾਂ 15 ਦਿਨ ਅਤੇ 200 ਰੁਪਏ ਫੀਸ ਹੈ

ਤਕਸੀਮ ਕੇਸਾਂ ਵਿੱਚ ਕਬਜਾ ਵਰੰਟ ਜਾਰੀ ਕਰਨ ਲਈ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ 200 ਰੁਪਏ ਫੀਸ਼। ਕਿਰਾਏਦਾਰ (Tenancy act) ਲਈ ਆਮ ਰੇਟ ਤੈਅ ਕਰਨ ਲਈ ਦਰਾਖਸਤ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ200 ਰੁਪਏ ਪੀ.ਐਲ.ਆਰ. ਐਸ. ਸੁਵਿਧਾ ਫੀਸ ਹੈ

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਟਵਾਰੀ ਫੀਸਾਂ ਤਹਿਤ ਫਰਦ ਹਕੀਅਤ (ਪ੍ਰਤੀ ਸਫਾ ) 20 ਰੁਪਏ , ਗਿਰਦਾਵਰੀ (ਪ੍ਰਤੀ ਸਫਾ ) 20 ਰੁਪਏ , ਇੰਤਕਾਲ ਨਕਲ 20 ਰੁਪਏ , ਪੁਰਾਣੀ ਜਮ੍ਹਾਂ ਬੰਦੀ ਨਕਲ (ਪ੍ਰਤੀ ਸਫਾ ) 20 ਰੁਪਏ , ਅਕਸ ਸਜਰਾ ( ਪਰ ਚੌਂਕੜੀ) 20 ਰੁਪਏ , ਰਪਟ ਰੋਜ਼ਨਾਮਚਾ (ਪ੍ਰਤੀ ਸਫਾ ) 20 ਰੁਪਏ ਅਤੇ ਕੁਰਸੀਨਾਮਾ  (ਪ੍ਰਤੀ ਸਫਾ ) 20 ਰੁਪਏ , ਰਿਕਾਰਡ ਦਾ ਮੁਆਇੰਨਾ (ਘੱਟ ਤੋਂ ਘੱਟ  )  20 ਰੁਪਏ ਹੈ 

                  ਇਸੇ ਤਰਾਂ ਵਸੀਕਾ ਨਵੀਸ ਫੀਸ – ਕਿਸੇ ਵੀ ਮੁੱਲ ਦੇ ਦਸਤਾਵੇਜ  ਜਿਸ ਵਿੱਚ ਕੰਸੀਡਰੇਸ਼ਨ ਅਮਾਂਊਟ ਦੱਸੀ ਗਈ ਹੋਵੇ ਅਤੇ ਅਸਲ ਦੀ ਫੀਸ 500 ਰੁਪਏ ਹੈ। ਪਹਿਲਾਂ ਤੋਂ ਰਜਿਸਟਰਡ ਵਸੀਕੇ ਵਿੱਚ ਤਤੀਮਾ/ਸੋਧ ਵਾਸਤੇ ਤਿਆਰ ਕੀਤਾ ਗਿਆ ਦਸਤਾਵੇਜ ਦੇ ਨਕਲ ਦੀ ਫੀਸ 50 ਰੁਪਏ ਹੈ> ਮੁਖਤਿਆਨਾਮਾ ਖਾਸ ਦੀ ਫੀਸ 200 ਰੁਪਏ ਹੈ> ਵਸੀਅਤ , ਗੋਦਨਾਮਾ, ਗੋਦ ਲੈਣ ਦਾ ਅਧਿਕਾਰ , ਮੁਖਤਿਆਨਾਮਾ ਆਮ ਦੀ ਫੀਸ 200 ਰੁਪਏ, ਰਾਜੀਨਾਮਾ (ਬਿਨਾ ਕਿਸੇ ਮੁੱਲ ਤੋਂ ) ਜਾਂ ਤਬਾਦਲਾਨਾਮਾ ਦੀ ਫੀਸ 200 ਰੁਪਏ ਹੈ, ਇਕਰਾਰਨਾਮਾ ਦੀ ਫੀਸ 50 ਰੁਪਏ ਹੈ।         

                ਦਸਤਾਵੇਜ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਕੀਮਤ ਜਾਂ ਕੰਸੀਡਰੇਸ਼ਨ ਅਮਾਊਟ ਨਾ ਲਿਖੀ ਗਈ ਹੋਵੇ ਦੀ ਫੀਸ 200 ਰੁਪਏ, ਕਾਪੀ ਲੈਣ , ਇੰਸਪੈਕਸਨ ਜਾਂ ਸਰਚ ਲਈ ਦਰਖਾਤਸ ਜਾਂ ਕੋਈ ਸਾਧਾਰਨ ਦਰਾਖਸਤ ਦੀ ਫੀਸ 100 ਰੁਪਏ ਹੈ , ਇਸ਼ੂ ਆਫ ਪ੍ਰੋਸੈੱਸ ਲਈ ਦਰਖਾਸਤ  ਦੇਣ ਦੀ ਫੀਸ 25 ਰੁਪਏ ਹੈ, ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 25 ਜਾਂ ਸੈਕਸਨ 34 ਅਧੀਨ ਸਮਾਂ ਵਧਾਉਣ ਲਈ ਦਰਾਖਸਤ ਜਾਂ ਸੈਕਸ਼ਨ 73 ਅਧੀਨ ਦਰਖਾਸਤ ਦੇਣ ਦੀ ਫੀਸ 25 ਰੁਪਏ ਹੈ , ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 72 ਅਧੀਨ ਅਪੀਲ ਕਰਨ ਦੀ ਫੀਸ 100 ਰੁਪਏ ਹੈ, ਧਾਰਾ 25 ਆਫ਼ ਸਡਿਊਲ 1 ਏ ਆਫ਼ ਇੰਡੀਅਨ ਸਟੈਪ ਐਕਟ, 1899 ਅਧੀਨ ਡੁਪਲੀਕੇਟ ਲੈਣ ਲਈ  ਫੀਸ 200 ਰੁਪਏ ਹੈ ਅਤੇ  ਦਸਤਾਵੇਜ ਜਿਸ ਦੀ ਕੋਈ ਫੀਸ ਨਿਰਧਾਰਿਤ  ਨਹੀਂ ਹੈ  ਦੀ ਫੀਸ 25 ਰੁਪਏ ਹੈ । ਉਨਾਂ ਅੱਗੇ ਦੱਸਿਆ ਕਿ ਅਸਟਾਮ ਫਰੋਸ਼ ਦੀ ਕੋਈ ਵੀ ਫੀਸ ਨਹੀਂ ਹੈ। ਫੋਟੋਸਟੇਟ ( ਪ੍ਰਤੀ ਸਫਾ) ਦੀ ਫੀਸ 1 ਰੁਪਏ ਹੈ ਅਤੇ ਟਾਇਪਿੰਗ ਫੀਸ (ਪ੍ਰਤੀ ਸਫਾ) ਦੀ ਫੀਸ 10 ਰੁਪਏ ਹੈ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਸੀਕਾ ਨਵੀਸਾਂ ਕੋਲੋ ਨਿਰਧਾਰਤ ਫੀਸ ਅਨੁਸਾਰ ਹੀ ਕੰਮ ਕਰਵਾਉਣ ਅਤੇ ਜੇਕਰ ਕੋਈ ਵਸੀਕਾ ਨਵੀਸ , ਨਿਰਧਾਰਤ ਸਰਕਾਰੀ ਫੀਸ ਨਾਲ ਵੱਧ ਪੈਸੇ ਲੈਂਦਾ ਹੈ ਤਾਂ ਉਸਦੀ ਸ਼ਿਕਾਇਤ 94640-67839 ’ਤੇ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਕੰਮ ਦੇ ਪਹਿਲ ਦੇ ਆਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments