spot_img
Homeਮਾਝਾਗੁਰਦਾਸਪੁਰਆਪਣੀ ਮਿਹਨਤ ਤੇ ਡਾਕਟਰੀ ਪੇਸ਼ੇ ਦੀ ਮੁਹਾਰਤ ਨਾਲ ਸਿਵਲ ਹਸਪਤਾਲ ਬਟਾਲਾ ਦਾ...

ਆਪਣੀ ਮਿਹਨਤ ਤੇ ਡਾਕਟਰੀ ਪੇਸ਼ੇ ਦੀ ਮੁਹਾਰਤ ਨਾਲ ਸਿਵਲ ਹਸਪਤਾਲ ਬਟਾਲਾ ਦਾ ਨਾਮ ਉੱਚਾ ਕਰ ਰਿਹਾ ਹੈ ਆਰਥੋ ਡਾ. ਹਰਪ੍ਰੀਤ

ਬਟਾਲਾ, 30 ਮਾਰਚ ( ਸਲਾਮ ਤਾਰੀ ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਤਾਇਨਾਤ ਆਰਥੋ ਦੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ ਨੇ ਮਿਹਨਤ, ਲਗਨ, ਇਮਾਨਦਾਰੀ ਅਤੇ ਆਪਣੇ ਡਾਕਟਰੀ ਪੇਸ਼ੇ ਦੀ ਮੁਹਾਰਤ ਨਾਲ ਇਸ ਸਰਕਾਰੀ ਸੰਸਥਾ ਨੂੰ ਸਮੁੱਚੇ ਮਾਝਾ ਖੇਤਰ ਵਿਚ ਬਹੁਤ ਉੱਚੇ ਮੁਕਾਮ ’ਤੇ ਪਹੁੰਚਾ ਦਿੱਤਾ ਹੈ। ਸਿਵਲ ਹਸਪਤਾਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਉਹ ਸਰਕਾਰੀ ਸਿਹਤ ਸੰਸਥਾ ਹੈ ਜਿਥੇ ਲੋਕ ਦੂਰੋਂ-ਦੂਰੋਂ ਹੱਡੀਆਂ ਦੇ ਇਲਾਜ ਲਈ ਪਹੁੰਚਦੇ ਹਨ। ਰੋਜ਼ਾਨਾਂ ਕਰੀਬ 125 ਤੋਂ 150 ਦੇ ਦਰਮਿਆਨ ਮਰੀਜ਼ਾਂ ਦੀ ਓ.ਪੀ.ਡੀ. ਡਾ. ਹਰਪ੍ਰੀਤ ਸਿੰਘ ਵੱਲੋਂ ਕੀਤੀ ਜਾਂਦੀ ਹੈ। ਸਿਵਲ ਹਸਪਤਾਲ ਬਟਾਲਾ ਵਿੱਚ ਗੋਡੇ, ਚੂਲੇ ਬਦਲਣ ਦੀ ਸਹੂਲਤ ਵੀ ਉਪਲੱਬਧ ਹੈ ਅਤੇ ਅਨੇਕਾਂ ਮਰੀਜ਼ ਆਪਣੇ ਗੋਡੇ, ਚੂਲੇ ਬਦਲਵਾ ਕੇ ਸੁਖਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਆਰਥੋ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਰੋਜ਼ਾਨਾਂ 125 ਤੋਂ 150 ਦੇ ਕਰੀਬ ਮਰੀਜ਼ ਆਪਣੇ ਇਲਾਜ ਲਈ ਪਹੁੰਚਦੇ ਹਨ ਜਿਨ੍ਹਾਂ ਦਾ ਚੰਗੀ ਤਰਾਂ ਮੁਆਇਨਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਮਰੀਜ਼ਾਂ ਦੇ ਗੋਡੇ, ਚੂਲੇ ਬਦਲਣ ਦਾ ਇਲਾਜ ਉਪਲੱਬਧ ਹੈ ਅਤੇ ਬਹੁਤ ਸਾਰੇ ਮਰੀਜ਼ਾਂ ਦੇ ਇਥੇ ਹੀ ਸਫਲਤਾ ਨਾਲ ਗੋਡੇ-ਚੂਲੇ ਬਦਲੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮਰੀਜ਼ ਹੁਣ ਪੂਰੀ ਤਰਾਂ ਠੀਕ ਹਨ ਅਤੇ ਆਮ ਵਾਂਗ ਆਪਣਾ ਜੀਵਨ ਬਸਰ ਕਰ ਰਹੇ ਹਨ। ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਬਟਾਲਾ ਇਲਾਕੇ ਦੇ ਮਰੀਜ਼ਾਂ ਤੋਂ ਇਲਾਵਾ ਜੰਮੂ ਤੱਕ ਤੋਂ ਵੀ ਮਰੀਜ਼ ਹੱਡੀਆਂ ਨਾਲ ਸਬੰਧਤ ਰੋਗਾਂ ਦੇ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰੀ ਕੇਵਲ ਉਨ੍ਹਾਂ ਲਈ ਇੱਕ ਪੇਸ਼ਾ ਨਹੀਂ ਬਲਕਿ ਸੇਵਾ ਅਤੇ ਮਿਸ਼ਨ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਲਾਜ ਲਈ ਪਹੁੰਚਿਆ ਹਰ ਮਰੀਜ਼ ਰਾਜ਼ੀ ਹੋ ਕੇ ਜਾਵੇ।

ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੇ ਆਯੂਸਮਾਨ ਭਾਰਤ ਸਿਹਤ ਬੀਮਾਂ ਯੋਜਨਾ ਦੇ ਕਾਰਡ ਬਣੇ ਹੋਏ ਹਨ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੇ ਕਾਰਡ ਨਹੀਂ ਵੀ ਬਣੇ ਹੋਏ ਉਨ੍ਹਾਂ ਦਾ ਇਲਾਜ ਵੀ ਬਹੁਤ ਘੱਟ ਰੇਟਾਂ ’ਤੇ ਕੀਤਾ ਜਾਂਦਾ ਹੈ। ਓਧਰ ਹੱਡੀਆਂ ਦੇ ਰੋਗਾਂ ਦਾ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼ ਵੀ ਡਾ. ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments