spot_img
Homeਮਾਝਾਗੁਰਦਾਸਪੁਰਨਗਰ ਕੋਂਸਲ ਦੀ ਮੀਟਿੰਗ ਚ ਸਾਲਾਨਾ ਬਜਟ ਬਾਰੇ ਚਰਚਾ ਕੀਤੀ

ਨਗਰ ਕੋਂਸਲ ਦੀ ਮੀਟਿੰਗ ਚ ਸਾਲਾਨਾ ਬਜਟ ਬਾਰੇ ਚਰਚਾ ਕੀਤੀ

 

ਕਾਦੀਆਂ/19 ਜੂਨ (ਸਲਾਮ ਤਾਰੀ)
ਅੱਜ ਨਗਰ ਕੋਂਸਲ ਕਾਦੀਆਂ ਦੀ ਬਜਟ ਸਬੰਧੀ ਮੀਟਿੰਗ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਹੋਈ। ਇੱਸ ਮੀਟਿੰਗ ਚ ਨਗਰ ਕੋਂਸਲ ਕਾਦੀਆਂ ਦੀ ਪ੍ਰਧਾਨ ਨੇਹਾ ਵਿਸ਼ੇਸ਼ ਤੌਰ ਤੇ ਮੋਜੂਦ ਸਨ। ਇੱਸ ਮੀਟਿੰਗ ਬਾਰੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਸਾਲ ਭਰ ਚ ਸ਼ਹਿਰ ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਮੁੱਖ ਰਖਦੇ ਹੋਏ ਬਜਟ ਬਾਰੇ ਚਰਚਾ ਕੀਤੀ ਗਈ। ਇੱਸ ਮੋਕੇ ਤੇ ਸਾਰੇ ਕੋਂਸਲਰਾਂ ਦੀ ਸਹਿਮਤੀ ਬਣੀ ਕਿ ਹਰ ਵਾਰਡ ਦੇ ਵਿਕਾਸ ਲਈ ਬਰਾਬਰ ਦਾ ਪੈਸਾ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲੀਸ ਚ ਇੰਸਪੈਕਟਰ ਦੀ ਨੋਕਰੀ ਦਿੱਤੇ ਜਾਣ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰੀ ਨਿਯਮਾਂ ਮੁਤਾਬਿਕ ਇੱਹ ਨੋਕਰੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਦਿੱੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਚ ਵੀ ਤਰਸ ਦੇ ਆਧਾਰ ਤੇ ਉਮਰਾਨੰਗਲ ਪਰਿਵਾਰ ਚ ਵੀ ਨੋਕਰੀ ਦਿੱਤੀ ਗਈ ਸੀ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੇ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਆਉਣ ਦੀ ਅਪੀਲ ਕਰਦੀਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾ ਸਰਕਾਰ ਨੇ ਮਨਜ਼ੂਰ ਕਰ ਦਿੱਤੀਆਂ ਹਨ। ਅਤੇ ਦੋ ਚਾਰ ਦਿੱਨ ਚ ਨੋਟੀਫ਼ੀਕੇਸ਼ਨ ਵੀ ਜਾਰੀ ਹੋ ਜਾਵੇਗਾ। ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ੳਨ੍ਹਾਂ ਨੂੰ ਬਾਕਾਇਦਾ ਨੋਟੀਫ਼ੀਕੇਸ਼ਨ ਦੀ ਕਾਪੀ ਨਹੀਂ ਮਿਲ ਜਾਂਦੀ ਹੈ ਉਦੋਂ ਤੱਕ ਉਨਾਂ੍ਹ ਦੀ ਹੜਤਾਲ ਜਾਰੀ ਰਹੇਗੀ।
ਫ਼ੋਟੋ: ਫ਼ਤਿਹਜੰਗ ਸਿੰਘ ਬਾਜਵਾ ਦੇ ਨਾਲ ਸ਼ਹਿਰ ਦੇ ਕੋਂਸਲਰ ਸਫ਼ਾਈ ਕਰਮਚੀਆਂ ਨਾਲ ਗਲਬਾਤ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments