spot_img
Homeਮਾਲਵਾਚੰਡੀਗੜ੍ਹਕੇਸੀ ਪਬਲਿਕ ਸਕੂਲ ਦਾ ਦਸਵੀਂ ਦੇ ਪਹਿਲੇ ਟਰਮ ਦਾ ਰਿਜਲਟ ਰਿਹਾ ਸ਼ਾਨਦਾਰ

ਕੇਸੀ ਪਬਲਿਕ ਸਕੂਲ ਦਾ ਦਸਵੀਂ ਦੇ ਪਹਿਲੇ ਟਰਮ ਦਾ ਰਿਜਲਟ ਰਿਹਾ ਸ਼ਾਨਦਾਰ

ਨਵਾਂਸ਼ਹਿਰ 15 ਮਾਰਚ (ਵਿਪਨ)

ਕਰਿਆਮ ਰੋਡ ਸਥਿਤ ਕੇ. ਸੀ. ਪਬਲਿਕ ਸਕੂਲ ਦਾ 2021  22 ਦਾ ਸੀਬੀਐਸਈ ਵਲੋਂ ਘੋਸ਼ਿਤ ਦਸਵੀਂ ਕਲਾਸ ਦੇ ਟਰਮ-1 ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਸਕੂਲ ਦੀ ਡੀਨ ਅਕੈਡਮਿਕ ਰੁਚਿਕਾ ਵਰਮਾ ਨੇ ਦੱਸਿਆ ਕਿ ਦਸਵੀਂ ’ਚਂ 60 ਵਿਦਿਆਰਥੀ ਬੈਠੇ ਸਨ,  ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ । ਉਨ੍ਹਾਂ ਨੇ ਦੱਸਿਆ ਕਿ ਗੁਰਕਮਲ ਸਿੰਘ ਨੇ 200 ’ਚੋਂ 193 (96.5 ਫੀਸਦੀ) ਨੰਬਰ ਲੈ ਕੇ ਸਕੂਲ ’ਚ ਪਹਿਲਾ, ਕਨਿਕਾ ਨੇ 187 (93.5 ਫੀਸਦੀ) ਅੰਕ ਲੈ ਕੇ ਦੂਸਰਾ ਅਤੇ ਗੀਤਿਕਾ ਨੇ 182 (91 ਫੀਸਦੀ) ਨੰਬਰ ਲੈ ਕੇ ਸਕੂਲ ’ਚੋਂ ਤੀਸਰਾ ਸਥਾਨ ਪਾਇਆ ਹੈ। ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਪਰਸਨ ਸ਼ਵੇਤਾ ਗਾਂਧੀ, ਸਕੂਲ ਮੈਨੇਜਰ ਆਸ਼ੂ ਸ਼ਰਮਾ ਅਤੇ ਸੀਬੀਐਸਈ ਕੋਆਰਡੀਨੇਟਰ ਮੋਨਿਕਾ ਸ਼ਰਮਾ ਨੇ ਹਾਰਦਿਕ ਵਧਾਈ ਦਿੱਤੀ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments