spot_img
Homeਮਾਝਾਗੁਰਦਾਸਪੁਰ16 ਮਾਰਚ ਤੋਂ ਸ਼ੁਰੂ ਹੋਵੇਗਾ 12 ਤੋਂ 14 ਸਾਲ ਤੱਕ ਦੇ ਬੱਚਿਆਂ...

16 ਮਾਰਚ ਤੋਂ ਸ਼ੁਰੂ ਹੋਵੇਗਾ 12 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ

ਹਰਚੋਵਾਲ 15ਮਾਰਚ ( ਸੁਰਿੰਦਰ ਕੌਰ )ਸਿਹਤ ਵਿਭਾਗ ਦੇ ਨਿਰਦੇਸ਼ਾਂ ਹੇਠ ਸਿਵਲ ਸਰਜਨ ,ਗੁਰਦਾਸਪੁਰ ਡਾ.ਵਿਜੇ ਕੁਮਾਰ ਦੇ ਦੱਸਿਆਂ ਕਿ ਕੋਵਿਡ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਅਣਥੱਕ ਮਿਹਨਤ ਕੀਤੀ ਹੈ। ਜਿਸ ਹੇਠ ਪਹਿਲੇ 18 ਸਾਲ ਤੋਂ ਉੱਤੇ ਦੀ ਜਨਤਾ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ ,ਉਸ ਤੋਂ ਬਾਦ 15 ਤੋਂ 17 ਸਾਲ ਤਕ ਦੇ ਬੱਚਿਆਂ ਦਾ ਅਤੇ ਹੁਣ 16 ਮਾਰਚ ਤੋਂ 12 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਵੀ ਕੋਵਿਡ ਵੈਕਸੀਨੇਸ਼ਨ ਸ਼ੁਰੂ ਹੋ ਰਿਹਾ ਹੈ। ਇਹਨਾਂ ਬੱਚਿਆਂ ਦਾ ਕੋਰਬੀਵੈਕਸ ਕੋਵਿਡ ਵੈਕਸਿਨ ਨਾਲ ਕੋਵਿਡ ਟੀਕਾਕਰਨ ਹੋਵੇਗਾ। ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਅਤੇ ਡਾਕਟਰ ਸੰਦੀਪ ਨੇ ਦੱਸਿਆ ਕਿ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਕਰਨ ਲਈ ਸਕੂਲਾਂ ਵਿੱਚ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਨਾਲ ਜਿਹੜਾ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਦੀ ਮੁਹਿੰਮ ਲਈ ਫੀਲਡ ਬਲਾਕ ਭਾਮ ਦੇ ਵੱਖੋ ਵੱਖਰੇ ਸਕੂਲਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ ਇਹਨਾਂ ਇੰਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਐਲ ਐੱਚ ਵੀ ਰਾਜਵਿੰਦਰ ਕੌਰ , ਫਾਰਮੇਸੀ ਅਫਸਰ ਨਵਦੀਪ ਸਿੰਘ, ਜਸਵਿੰਦਰ ਕੌਰ, ਅੰਜਲੀ, ਬਰਿੰਦਰ ਕੌਰ, ਗਗਨਦੀਪ ਕੌਰ, ਨਰਿੰਦਰ ਸਿੰਘ, ਕੰਵਲਜੀਤ ਸਿੰਘ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments