spot_img
Homeਮਾਝਾਗੁਰਦਾਸਪੁਰਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ ਨੂੰ ਇੰਟਰਨੈਸ਼ਨਲ ਲਾਈਫ ਸੇਵਰ...

ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ ਨੂੰ ਇੰਟਰਨੈਸ਼ਨਲ ਲਾਈਫ ਸੇਵਰ ਅਵਾਰਡ

ਕਾਦੀਆਂ 8 ਮਾਰਚ (ਮੁਨੀਰਾ ਸਲਾਮ ਤਾਰੀ) ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ ਪਿਛਲੇ ਲੰਮੇਂ ਸਮੇਂ ਤੋਂ ਖੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰ ਰਹੀ ਹੈ। ਪਿਛਲੇ ਸਾਲ 23 ਮਾਰਚ ਨੂੰ ਸਵੇਦਨਾ ਅਭਿਆਨ ਤਹਿਤ ਨੀਫਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 1476 ਕੈਂਪ ਲਗਾਏ ਸਨ ਜਿਸ ਵਿੱਚੋ 97744 ਖੂਨਦਾਨ ਯੂਨਿਟ ਇੱਕ ਦਿਨ ਵਿੱਚ ਇਕੱਠੇ ਕੀਤੇ ਸਨ।ਜਿਸ ਵਿਚ ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ ਵੱਲੋਂ ਖ਼ੂਨਦਾਨ ਕੈਂਪ ਲਗਾ ਕੇ ਖ਼ਾਸ ਭੂਮਿਕਾ ਨਿਭਾਈ ਗਈ ਸੀ।ਜਿਸ ਨੂੰ ਲੈ ਕੇ ਵੋਰਡ ਬੁੱਕ ਆਫ ਰਿਕਾਰਡ ਲੰਦਨ ਵੱਲੋਂ ਖ਼ੂਨਦਾਨ ਕੈਂਪਾਂ ਵਿੱਚ ਹਿੱਸਾ ਲੈਣ ਲਈ ਇੰਟਰਨੈਸ਼ਨਲ ਲਾਈਫ ਸੇਵਰ ਅਵਾਰਡ ਦਿੱਤਾ ਗਿਆ।ਇਸ ਮੌਕੇ ਚੰਡੀਗੜ੍ਹ ਦੇ ਲਾਅ ਭਵਨ ਵਿੱਚ ਇਕ ਸਮਾਰੋਹ ਤਹਿਤ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਤ ਵੱਲੋਂ ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ ਦੇ ਪ੍ਰਧਾਨ ਪ੍ਰਦੀਪ ਸਿੰਘ ਬੇਦੀ,ਮੀਤ ਪ੍ਰਧਾਨ ਕਮਲ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਡਾਕਟਰ ਸਤਨਾਮ ਸਿੰਘ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਸਪੋਰਟ ਅਦਾਕਾਰੀ ਸੁਭਾਸ ਕਬੀਰਾਜ, ਪਦਮਸ਼੍ਰੀ ਐਵਾਰਡ ਸ.ਜਗਜੀਤ ਸਿੰਘ ਦਰਦੀ,ਪੰਜਾਬ ਹਰਿਆਣਾ ਹਾਈਕੋਰਟ ਦੇ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਚੌਹਾਨ,ਨਿਫਾ ਦੇ ਰਾਸ਼ਟਰੀ ਪ੍ਰਧਾਨ ਪ੍ਰਿਤਪਾਲ ਸਿੰਘ ਪੰਨੂ, ਸਚਪ੍ਰੀਤ ਸਿੰਘ ਖਹਿਰਾ ਜਰਨਲ ਸਕੱਤਰ ਨਿਫਾ ਪੰਜਾਬ, ਜਸਵਿੰਦਰ ਬੇਦੀ ਨੈਸ਼ਨਲ ਸੈਕਟਰੀ, ਸਰਬਪ੍ਰੀਤ ਸਿੰਘ ਪੰਜਾਬ ਪ੍ਰਧਾਨ,ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments