spot_img
Homeਮਾਝਾਗੁਰਦਾਸਪੁਰਸੀ ਐਚ ਸੀ ਭਾਮ ਵਿਖੇ ਮਨਾਇਆ 'ਵਿਸ਼ਵ ਮਹਿਲਾ ਦਿਵਸ' " ਹਰ ਔਰਤ...

ਸੀ ਐਚ ਸੀ ਭਾਮ ਵਿਖੇ ਮਨਾਇਆ ‘ਵਿਸ਼ਵ ਮਹਿਲਾ ਦਿਵਸ’ ” ਹਰ ਔਰਤ ਨਿੱਕੇ ਜਿਹੇ ਦਿਲ ਵਿਚ ਵੱਡੇ ਵੱਡੇ ਸੁਪਨੇ ਸੰਜੋਈ ਬੈਠੀ ਹੈ”– ਡਾਕਟਰ ਰਮਨੀਤ ਕੌਰ

 

ਹਰਚੋਵਾਲ 8 ਮਾਰਚ (ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੈ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਮਾਰਚ ਨੂੰ ਸੀ ਐੱਚ ਸੀ ਭਾਮ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋ ਮਨਾਇਆ ਗਿਆ। ਅੰਤਰਰਾਸ਼ਟਰੀ ਮਹਿਲਾ ਦਿ ਵਸ ਮਨਾਉਣ ਦਾ ਮੁੱਖ ਉਦੇਸ਼ ਸਾਡੇ ਸਮਾਜ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣਾ ਅਤੇ ਆਰਥਿਕ, ਰਾਜਨੀਤਿਕ, ਸਮਾਜਿਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਇਸ ਸਾਲ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਥੀਮ ‘ਸਸਟੇਨੇਬਲ ਟੂਮੋਰੋ ਲਈ ਅੱਜ ਲਿੰਗ ਸਮਾਨਤਾ’ ਹੈ। ਇਸ ਮੌਕੇ ਡਾਕਟਰ ਰਮਨੀਤ ਕੌਰ ਨੇ ਸਾਰਿਆਂ ਨੂੰ ਔਰਤ ਹੋਣ ਤੇ ਮਾਣ ਕਰਨ ਦੀ ਗੱਲ ਆਖੀ ਅਤੇ ਹਰ ਪਲ ਖੁਸ਼ੀ ਨਾਲ ਜਿਊਣ ਲਈ ਕਿਹਾ। ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਕਿ ਅੱਜ ਵੀ ਕਈ ਦੇਸ਼ਾਂ ਵਿੱਚ ਲਿੰਗ ਸਮਾਨਤਾ ਵਿੱਚ ਬਹੁਤ ਅੰਤਰ ਹੈ। ਕਈ ਦੇਸ਼ਾਂ ਵਿੱਚ ਅੱਜ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ। ਅਜਿਹੀ ਸਥਿਤੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ਵਿੱਚ ਲਿੰਗ ਸਮਾਨਤਾ ਦਾ ਸੰਦੇਸ਼ ਫੈਲਾਉਣਾ ਹੈ। ਇਸਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਚਿੰਨ੍ਹਿਤ ਕਰਨਾ ਅਤੇ ਇੱਕ ਅਜਿਹੇ ਸਮਾਜ ਦੀ ਉਸਾਰੀ ਲਈ ਕੰਮ ਕਰਨਾ ਹੈ ਜੋ ਸਾਰੇ ਲਿੰਗਕ ਪੱਖਪਾਤ, ਰੂੜ੍ਹੀਵਾਦ, ਲਿੰਗ ਸਮਾਨਤਾ ਅਤੇ ਵਿਤਕਰੇ ਤੋਂ ਮੁਕਤ ਹੋਵੇ। ਇਸ ਮੌਕੇ ਤੇ ਸਮੂਹ ਸੀ ਐਚ ਸੀ ਭਾਮ ਦਾ ਸਟਾਫ ਡਾਕਟਰ ਰਮਨੀਤ ਕੌਰ,ਬੀ ਈ ਈ ਸੁਰਿੰਦਰ ਕੌਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਜਸਵਿੰਦਰ ਕੌਰ ਸਟਾਫ,ਸੁਖਪ੍ਰੀਤ ਕੌਰ ਸਟਾਫ, ਹਰਭਜਨ ਕੌਰ ਐਲ ਐੱਚ ਵੀ, ਰਾਜਵਿੰਦਰ ਕੌਰ ਐਲ ਐਚ ਵੀ, ਗਗਨਦੀਪ ਕੌਰ, ਬਰਿੰਦਰ ਕੌਰ, ਮਨਜੋਤ ਕੌਰ, ਅੰਜਲੀ , ਸਿਮਰਨ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments