ਜਗਰਾਉਂ 17 (ਰਛਪਾਲ ਸਿੰਘ ਸ਼ੇਰਪੁਰੀ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸਥਾਨਕ ਰੇਲ ਪਾਰਕ ਮੋਰਚੇ ਚ ਇਕੱਤਰ ਕਿਸਾਨਾਂ ਨੇ ਮੰਡੀਆਂ ਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਖਿਲਾਫ ਜੋਰਦਾਰ ਆਵਾਜ ਬੁਲੰਦ ਕੀਤੀ।ਉਨਾਂ ਕਿਹਾ ਕਿ ਪਹਿਲਾਂ ਮੰਡੀਆਂ ਚ ਕਿਸਾਨਾਂ ਨੂੰ ਵਪਾਰੀਆਂ ਨੇ ਗਰੁੱਪ ਬਣਾ ਕੇ ਮਿਥੇ ਰੇਟ ਤੋ ਘਟ ਦੇ ਕੇ ਪ੍ਰਤੀ ਕੁਇੰਟਲ ਹਜਾਰ ਪੰਦਰਾ ਸੋ ਦਾ ਰਗੜਾ ਲਾਇਆ।ਫਿਰ ਬੀਤੇ ਦਿਨੀ ਇਲਾਕੇ ਦੇ ਕਈ ਪਿੰਡਾਂ ਚ ਹੋਈ ਗੜੇਮਾਰ ਕਾਰਣ ਅਨੇਕਾਂ ਕਿਸਾਨਾਂ ਦੀ ਮੂੰਗੀ ,ਮੱਕੀ ਤੇ ਪੁਦੀਨੇ ਦੀ ਫਸਲ ਤਬਾਹ ਹੋ ਗਈ। ਤੇ ਹੁਣ ਰਹਿੰਦੀ ਖੂਹੰਦੀ ਕਸਰ ਮੰਡੀਆਂ ਚ ਮੂੰਗੀ ਵਧ ਤੋਲ ਕੇ ਹੜਪੀ ਜਾ ਰਹੀ ਹੈ।ਅਜਿਹੇ ਲੁਟੇਰਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਤੇ ਨਾ ਹੀ ਇਨਸਾਨੀ ਭਾਈਚਾਰੇ ਦਾ। ਅਜਿਹੇ ਦੋਸ਼ੀਆਂ ਦਾ ਮੰਡੀ ਦੇ ਸੁਹਿਰਦ ਆੜਤੀਆਂ ਅਤੇ ਗੱਲਾ ਮਜਦੂਰ ਯੂਨੀਅਨ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਜੇਕਰ ਅਜਿਹੇ ਦੋਸ਼ੀ ਨੰਗੇ ਨਾ ਕੀਤੇ ਗਏ ਤਾਂ ਚਲ ਰਹੇ ਪਵਿੱਤਰ ਕਿਸਾਨ ਮਜਦੂਰ ਸੰਘਰਸ਼ ਦੀ ਸੱਚੀ ਸੂਚੀ ਭਾਵਨਾ ਨੂੰ ਵਡੀ ਸੱਟ ਵਜੇਗੀ। ਇਸ ਮਾਮਲੇ ਸਬੰਧੀ ਅਜ ਧਰਨੇ ਚ ਕਿਸਾਨ ਮੋਰਚੇ ਨੇ ਭਲਕੇ ਯੋਗ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ 26 ਜੂਨ ਨੂੰ ਐਮਰਜੈਂਸੀ ਦੇ ਕਾਲੇ ਦਿਨ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਰੇ ਹੇਠ ਸ਼ਹਿਰ ਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਦੇਸ਼ ਤੇ ਰਾਜ ਕਰਦੀ ਭਾਜਪਾ ਹਕੂਮਤ ਨੇ ਨੈਤਿਕਤਾ ਅਤੇ ਨਿਆਂ ਦੇ ਸਾਰੇ ਪੈਮਾਨੇ ਛਿੱਕੇ ਟੰਗ ਦਿਤੇ ਹਨ।ਇਸ ਲੋਕ ਵਿਰੋਧੀ ਹਕੂਮਤ ਦੀ ਸਿਆਸੀ ਮੋਤ ਬਹੁਤ ਨੇੜੇ ਹੈ ਤੇ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਹੈ। ਇਸ ਸਮੇਂ ਦਿੱਲੀ ਕਿਂਸਾਨ ਸੰਘਰਸ਼ ਤੋਂ ਪਰਤੇ ਮਾਸਟਰ ਹਰਭਜਨ ਸਿੰਘ ਨੇ ਦਿੱਲੀ ਸਘੰਰਸ਼ ਦਾ ਅੱਖੀਂ ਡਿਠਾ ਹਾਲ ਸੁਣਾ ਕੇ ਧਰਨਾਕਾਰੀਆਂ ਦੇ ਹੌਂਸਲੇ ਬੁਲੰਦ ਕੀਤੇ।ਇਸ ਸਮੇ ਸਰਬਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਬੁੱਟਰ ਆਦਿ ਹਾਜਰ ਸਨ। ਮੰਚ ਸੰਚਾਲਨ ਜਗਦੀਸ਼ ਸਿੰਘ ਨੇ ਕੀਤਾ।
260 ਞੇਂ ਦਿਨ ਚ ਜਾਰੀ ਧਰਨੇ ਚ ਮੰਡੀਆਂ ਚ ਕਿਸਾਨਾਂ ਦੀ ਲੁੱਟ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ
RELATED ARTICLES