ਪਠਾਨ ਅਫ਼ਰੋਜ਼ਾ ਬਾਨੋ ਨੇ ਨਾਰਥ ਪੰਜਾਬ ਚ ਪੇਟਿੰਗ ਮੁਕਾਬਲੇ ਚ ਦੂਜਾ ਸਥਾਨ ਪ੍ਰਾਪਤ ਕੀਤਾ

0
246

ਕਾਦੀਆਂ 17 ਜੂਨ (ਸਲਾਮ ਤਾਰੀ)
ਕਾਦੀਆਂ ਦੀ ਪਠਾਨ ਅਫ਼ਰੋਜ਼ਾ ਬਾਨੋ (17) ਵਾਸੀ ਪਿੰਡ ਕਾਹਲਵਾਂ ਕਾਦੀਆਂ ਨੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਨਾਰਥ ਪੰਜਾਬ ਚ ਕਰਵਾਏ ਗਏ ਪੇਟਿੰਗ ਮੁਕਾਬਲੇ ਚ ਦੂਜਾ ਸਥਾਨ ਹਾਸਲ ਕੀਤਾ ਹੈ। ਆਰ ਡੀ ਖੋਸਲਾ ਡੀ ਏ ਵੀ ਸਕੂਲ ਬਟਾਲਾ ਦੀ ਵਿਦਿਆਰਥਣ ਪਲਸ ਟੂ ਕਾਮਰਸ ਦੀ ਵਿਦਿਆਰਥਣ ਹੈ। ਪੰਜਾਬ ਚ ਦੂਜੇ ਸਥਾਨ ਤੇ ਆਉਣ ਤੇ ਖ਼ੁਸ਼ੀ ਪ੍ਰਗਟ ਕਰਦੀਆਂ ਪਠਾਨ ਅਫ਼ਰੋਜ਼ਾ ਨੇ ਦੱਸਿਆ ਕਿ ਉਸਦਾ ਸੁਪਨਾ ਦੇਸ਼ ਦੀ ਮਹਾਨ ਆਰਟਿਸਟ ਬਣਨ ਦਾ ਹੈ। ਅਫ਼ਰੋਜ਼ਾ ਦੇ ਨਾਰਥ ਪੰਜਾਬ ਚ ਦੂਜੇ ਸਥਾਨ ਤੇ ਆਉਣ ਤੇ ਭਾਰਤ ਵਿਕਾਸ ਪਰਿਸ਼ਦ ਕਾਦੀਆਂ ਦੇ ਪ੍ਰਬੰਧਕ ਸ਼੍ਰੀ ਮੁਕੇਸ਼ ਵਰਮਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਫ਼ੋਟੋ: ਅਫ਼ਰੋਜ਼ਾ ਜੋ ਨਾਰਥ ਪੰਜਾਬ ਚ ਪੇਟਿੰਗ ਮੁਕਾਬਲੇ ਚ ਦੂਜੇ ਸਥਾਨ ਤੇ ਆਈ ਹੈ

Previous articleਆਂਗਨਵਾੜੀ ਕੇਂਦਰਾਂ ਨੂੰ ਜਲਦ ਮਿਲਣਗੀਆਂ 4481 ਨਵੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰ
Next articleਰਵਨੀਤ ਬਿੱਟੂ ਵਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਬਹੁਜਨ ਸਮਾਜ ਪਾਰਟੀ ਵਲੋਂ ਘੋਰ ਨਿੰਦਿਆ ਕੀਤੀ ਗਈ
Editor-in-chief at Salam News Punjab

LEAVE A REPLY

Please enter your comment!
Please enter your name here