Home ਗੁਰਦਾਸਪੁਰ ਥਾਣਾ ਕਾਦੀਆਂ ਦੇ ਐਸ ਐਚ ਉ ਨੇ ਮਾਂ ਪੁੱਤਰਾਂ ਦਾ ਮੇਲ ਕਰਵਾਇਆ

ਥਾਣਾ ਕਾਦੀਆਂ ਦੇ ਐਸ ਐਚ ਉ ਨੇ ਮਾਂ ਪੁੱਤਰਾਂ ਦਾ ਮੇਲ ਕਰਵਾਇਆ

157
0

 

ਕਾਦੀਆਂ/17 ਜੂਨ(ਸਲਾਮ ਤਾਰੀ)
ਥਾਣਾ ਕਾਦੀਆਂ ਦੇ ਐਸ ਐਚ ਉ ਨੇ ਇੱਕ ਮਾਂ ਦਾ ਉਸਦੇ ਪੁੱਤਰਾਂ ਨਾਲ ਮੇਲ ਕਰਵਾਕੇ ਰਿਸ਼ਤੀਆਂ ਨੂੰ ਤਾੜ ਤਾੜ ਹੋਣ ਤੋਂ ਬਚਾ ਲਿਆ। ਜਿਸਦੀ ਇਲਾਕੇ ਦੇ ਲੋਕ ਤਾਰੀਫ਼ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਜਸਬੀਰ ਕੌਰ ਪਤਨੀ ਜਾਗੀਰ ਸਿੰਘ ਵਾਸੀ ਨਾਥਪੁਰ ਥਾਣਾ ਕਾਦੀਆਂ ਨੇ ਆਪਣੇ ਦੋਂਵੇ ਪੁੱਤਰਾਂ ਮਨਵਿੰਦਰ ਸਿੰਘ ਅਤੇ ਰਾਜਕੰਵਲ ਸਿੰਘ ਤੇ ਥਾਣਾ ਕਾਦੀਆਂ ਚ ਦਰਖ਼ਾਸਤ ਦਿੱਤੀ ਸੀ ਕਿ ਉਸਦੇ ਪੁੱਤਰ ਉਸਦਾ ਖ਼ਿਆਲ ਨਹੀਂ ਰਖਦੇ ਹਨ। ਅਤੇ ਨਾ ਹੀ ਕੋਈ ਗੁਜ਼ਾਰੇ ਲਈ ਖ਼ਰਚਾ ਪਾਣੀ ਦਿੰਦੇ ਹਨ। ਜਸਬੀਰ ਕੌਰ ਦੀ ਇੱਕ ਵੀਡਿਉ ਬਣਾਕੇ ਸੋਸ਼ਲ ਮੀਡੀਆ ਚ ਵੀ ਚੜਾ ਦਿੱਤੀ ਗਈ ਸੀ। ਇੱਸ ਸਬੰਧ ਚ ਕਾਰਵਾਈ ਕਰਦੀਆਂ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਬੁਜ਼ਰਗ ਮਾਂ ਜਸਬੀਰ ਕੌਰ ਅਤੇ ਇਨ੍ਹਾਂ ਦੇ ਦੋਂਵੇ ਪੁੱਤਰਾਂ ਨੂੰ ਕੁੱਝ ਮੋਹਤਬਰ ਵਿਅਕਤੀਆਂ ਦੀ ਮੋਜੂਦਗੀ ਚ ਇੱਕਠੇ ਕਰਨ ਦੀ ਕੋਸ਼ਿਸ਼ ਕੀਤੀ। ਜੋਕਿ ਕਾਮਯਾਬ ਰਹੀ। ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਮੋਹਤਬਰ ਵਿਅਕਤੀਆਂ ਦੀ ਮੋਜੂਦਗੀ ਚ ਮਾਂ ਪੁੱਤਰਾਂ ਦਾ ਆਪਸ ਚ ਸਮਝੋਤਾ ਕਰਵਾ ਦਿੱਤਾ ਗਿਆ। ਸਮਝੌਤੇ ਤਹਿਤ ਦੋਂਵੇ ਪੁੱਤਰ ਮਨਵਿੰਦਰ ਸਿੰਘ ਅਤੇ ਰਾਜਕੰਵਲ ਸਿੰਘ ਆਪਣੀ ਮਾਂ ਨੂੰ ਮਿਲਕੇ ਹਰ ਮਹੀਨੇ ਖਰਚਾ ਦੇਣਗੇ। ਜੇ ਇੱਹ ਦੋਂਵੇ ਭਰਾ ਆਪਣੀ ਮਾਂ ਨੂੰ ਖ਼ਰਚਾ ਨਹੀਂ ਦੇਣਗੇ ਤਾਂ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਇੱਹ ਵੀ ਸਮਝੋਤਾ ਹੋਇਆ ਹੈ ਕਿ ਮਾਂ-ਪੁੱਤਰਾਂ ਦੇ ਮਾਮਲੇ ਚ ਕੋਈ ਵੀ ਬਾਹਰਲਾ ਵਿਅਕਤੀ ਸੋਸ਼ਲ ਮੀਡਿਆ ਜਾਂ ਘਰੇਲੂ ਮਾਮਲੇ ਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ। ਜੋ ਵੀ ਵਿਅਕਤੀ ਜੇ ਦਖ਼ਲ ਅੰਦਾਜ਼ੀ ਕਰਦਾ ਹੈ ਤਾਂ ਉਸਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਮਝੌਤਾ ਹੋਣ ਤੋਂ ਬਾਅਦ ਬੁਜ਼ਰਗ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਉਸਦਾ ਪੁਲੀਸ ਨੇ ਸਮਝੋਤਾ ਕਰਵਾ ਦਿੱਤਾ ਹੈ। ਉਹ ਨਹੀਂ ਚਾਹੁੰਦੀ ਕਿ ਉਸਦੇ ਪੁੱਤਰਾਂ ਜਾਂ ਦੋਹਤਰੀਆਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੋਵੇ। ਦੂਜੇ ਪਾਸੇ ਐਸ ਐਚ ਉ ਕਾਦੀਆਂ ਸ੍ਰLੀ ਬਲਕਾਰ ਸਿੰਘ ਨੇ ਬੁਜ਼ਰਗ ਮਾਤਾ ਜਸਬੀਰ ਕੌਰ ਨਾਲ ਉਸਦੇ ਘਰ ਜਾਕੇ ਮੁਲਾਕਾਤ ਕੀਤੀ। ਅਤੇ ਮਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਿੱਤੇ ਜਾਣ ਦੀ ਗੱਲ ਕਹੀ। ਇੱਸ ਮੋਕੇ ਤੇ ਗੁਰਜੀਤ ਸਿੰਘ, ਬਾਬਾ ਦੀਪ ਸਿੰਘ ਖ਼ਾਲਸਾ, ਸਤਿਕਾਰ ਕਮੇਟੀ ਦੇ ਦਵਿੰਦਰ ਸਿੰਘ ਰਾਜਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੋਜੂਦ ਸਨ।
ਫ਼ੋਟੋ: ਬੁਜ਼ਰਗ ਮਾਤਾ ਜਾਗੀਰ ਕੌਰ

Previous articleਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ
Next articleਆਂਗਨਵਾੜੀ ਕੇਂਦਰਾਂ ਨੂੰ ਜਲਦ ਮਿਲਣਗੀਆਂ 4481 ਨਵੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰ
Editor at Salam News Punjab

LEAVE A REPLY

Please enter your comment!
Please enter your name here