spot_img
Homeਮਾਝਾਗੁਰਦਾਸਪੁਰਚੋਣ ਪ੍ਰਚਾਰ ਸਬੰਧੀ ਪਰਮੀਸ਼ਨਾਂ ਜ਼ਿਲ੍ਹਾ ਅਤੇ ਹਲਕਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ...

ਚੋਣ ਪ੍ਰਚਾਰ ਸਬੰਧੀ ਪਰਮੀਸ਼ਨਾਂ ਜ਼ਿਲ੍ਹਾ ਅਤੇ ਹਲਕਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ – ਜ਼ਿਲ੍ਹਾ ਚੋਣ ਅਧਿਕਾਰੀ

ਬਟਾਲਾ, 8 ਫਰਵਰੀ(ਮੁਨੀਰਾ ਸਲਾਮ ਤਾਰੀ) – ਪੰਜਾਬ ਵਿਧਾਨ ਸਭਾ ਚੋਣਾਂ-2022 ਵਿੱਚ ਭਾਗ ਲੈ ਰਹੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਪਰਮੀਸ਼ਨਾਂ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਿਆਂ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਤ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਤਰਾਂ ਦੀਆਂ ਪਰਮੀਸ਼ਨਾਂ ਲੈਣ ਸਬੰਧੀ ਜ਼ਿਲੇ/ਹਲਕਿਆਂ ਵਿਚ ਵੱਖ-ਵੱਖ ਵਿਭਾਗ/ਅਫਸਰਾਂ ਕੋਲ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨਾਂ ਨੂੰ ਐਨਓਸੀ ਲੈਣ ਲਈ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ, ਇਸ ਲਈ ਉਪਰੋਕਤ ਦੇ ਮੱਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਿੰਗਲ ਵਿੰਡੋ ਪ੍ਰਣਾਲੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਵਿੰਡੋ ਪ੍ਰਣਾਲੀ  ਤਹਿਤ ਜ਼ਿਲ੍ਹਾ ਲੈਵਲ ਸਿੰਗਲ ਵਿੰਡੋ ’ਤੇ ਦਿੱਤੀਆਂ ਜਾਣ ਵਾਲੀਆਂ ਪਰਮੀਸ਼ਨਾਂ ਜਿਵੇਂ ਵਹੀਕਲ ਪਰਮਿਟ (ਜਿਲ੍ਹੇ ਅੰਦਰ), ਹੈਲੀਕਾਪਟਰ ਅਤੇ ਹੈਲੀਪੇਡ, ਵੀਡੀਓ/ ਡਿਜ਼ੀਟਲ ਵੈਨ ਸ਼ਾਮਲ ਹਨ। ਆਰ.ਓ (ਰਿਟਰਨਿੰਗ ਅਫਸਰ) ਲੈਵਲ ਸਿੰਗਲ ਵਿੰਡੋ ’ਤੇ ਦਿੱਤੀਆਂ ਜਾਣ ਵਾਲੀਆਂ ਪਰਮੀਸ਼ਨਾਂ ਜਿਵੇਂ ਮੀਟਿੰਗ ਤੇ ਲਾਊਡ ਸਪੀਕਰ, ਨੁੱਕੜ ਮੀਟਿੰਗ ਤੇ ਲਾਊਡ ਸਪੀਕਰ, ਪਰਮਿਟ ਟੂ ਟੇਕ ਆਊਟ ਪਰੋਸੇਸ਼ਨ ਤੇ ਲਾਊਡ ਸਪੀਕਰ, ਵਹੀਕਲ ਪਰਮਿਟ, ਟੈਂਪਰੇਰੀ ਪਾਰਟੀ ਦਾ ਦਫਤਰ ਖੋਲ੍ਹਣ ਸਬੰਧੀ, ਏਅਰ ਬਲੂਨ, ਵਹੀਕਲ ਵਿਚ ਲਾਊਡ ਸਪੀਕਰ ਪਰਮਿਟ, ਡੋਰ ਟੂ ਡੋਰ ਪ੍ਰਚਾਰ, ਪੈਫਲਿਟ ਵੰਡਣ, ਬੈਨਰ ਤੇ ਝੰਡੇ ਆਦਿ ਲਗਾਉਣ ਸਬੰਧੀ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਲੈਵਲ ਸਿੰਗਲ ਵਿੰਡੋ ਟੀਮ ਵਿਚ ਵਿਜੇ ਕੁਮਾਰ ਸੁਪਰਡੈਂਟ (62837-23168) ਡੀ.ਸੀ ਦਫਤਰ ਗੁਰਦਾਸਪੁਰ (ਟੀਮ ਇੰਚਾਰਜ), ਇਨਾਂ ਨਾਲ ਸਰਬਜੀਤ ਸਿੰਘ ਮੁਲਤਾਨੀ (98728-48718) ਸੀਨੀਅਰ ਸਹਾਇਕ ਡੀ.ਸੀ ਦਫਤਰ, ਪਰਮਦੀਪ ਸਿੰਘ (95019-32070) ਡੀ.ਸੀ ਦਫਤਰ, ਅਮਰਿੰਦਰ ਸਿੰਘ (96463-17710) ਜ਼ਿਲ੍ਹਾ ਈ-ਕੋਆਰਡੀਨੇਟਰ, ਵਰੁਣ ਕੁਮਾਰ (62801-00670) ਜ਼ਿਲ੍ਹਾ ਈ-ਕੁਆਰਡੀਨੇਟਰ ਗੁਰਦਾਸਪੁਰ ਹਨ। ਇਹ ਟੀਮ ਇੰਚਾਰਜ, ਉਮੀਦਵਾਰ /ਬਿਨੈਕਾਰ ਨੂੰ ਪਰਮੀਸ਼ਨ ਲਈ ਹੇਠਾਂ ਦਿੱਤੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ ਲੋੜੀਦੀਆਂ ਫਾਰਮੈਲਟੀ ਪੂਰੀਆਂ ਕਰਵਾਉਣਗੇ ਅਤੇ ਸਿੰਗਲ ਵਿੰਡੋ ਰਾਹੀ ਪਰਮੀਸ਼ਨਾਂ ਜਾਰੀ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।

ਪਰਮੀਸ਼ਨਾਂ ਲਈ ਐਨਓਸੀ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰ ਜਿਵੇਂ ਸਬੰਧਤ ਉੱਪ ਮੰਡਲ ਮੈਜਿਸਟਰੇਟ, ਗੁਰਮੀਤ ਸਿੰਘ ਐਸ.ਪੀ (ਹੈੱਡਕੁਆਟਰ) ਗੁਰਦਾਸਪੁਰ-97800-03303, ਪੁਲਿਸ ਜ਼ਿਲਾ ਗੁਰਦਾਸਪੁਰ, ਗੁਰਪ੍ਰੀਤ ਸਿੰਘ ਐਸ.ਪੀ (ਹੈੱਡਕੁਆਟਰ) ਬਟਾਲਾ-93320-00009 ਪੁਲਿਸ ਜ਼ਿਲ੍ਹਾ ਬਟਾਲਾ, ਨਿਗਰਾਨ ਇੰਜੀਨਅਰ ਪਾਵਰਕਾਮ ਗੁਰਦਾਸਪੁਰ, ਅਜੈ ਕੁਮਾਰ 98141-57550, ਜ਼ਿਲ੍ਹਾ ਫਾਇਰ ਅਫਸਰ ਗੁਰਦਾਸਪੁਰ, ਸੁਰਿੰਦਰ ਸਿੰਘ 99159-88000 ਜ਼ਿਲ੍ਹਾ ਫਾਇਰ ਅਫਸਰ ਬਟਾਲਾ, ਡਾ ਵਿਜੇ 90419-80048 ਸਿਵਲ ਸਰਜਨ ਗੁਰਦਾਸਪੁਰ ਹਨ। ਸਮੂਹ ਨੋਡਲ ਅਫਸਰ ਜ਼ਿਲ੍ਹਾ ਪੱਧਰ ’ਤੇ ਸਥਾਪਤ ਸਿੰਗਲ ਵਿੰਡੋ ਟੀਮ ਨੂੰ ਆਪਣੇ-ਆਪਣੇ ਵਿਭਾਗ ਦਾ ਐਨਓਸੀ ਭੇਜਣਗੇ ਅਤੇ ਇਸੇ ਤਰਾਂ ਆਰ.ਓ ਪੱਧਰ ਤੇ ਸਥਾਪਤ ਸਿੰਗਲ ਵਿੰਡੋ ਟੀਮ ਨਾਲ ਆਪਣੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਪਊਟ ਕਰਨਗੇ।

ਉਨਾਂ ਅੱਗੇ ਦੱਸਿਆ ਕਿ ਹਲਕਾ ਲੈਵਲ ਸਿੰਗਲ ਵਿੰਡੋ ਸਿਸਟਮ ਸਥਾਪਤ ਕੀਤੇ ਗਏ ਹਨ। ਗੁਰਦਾਸਪੁਰ ਵਿਧਾਨ ਸਭਾ ਹਲਕੇ ਲਈ ਅਮਨ ਖੋਸਲਾ 73476-05593 ਕੰਪਿਊਟਰ ਫੈਕਲਟੀ, ਸ਼ਤੀਸ 98557-50014, ਕੰਪਿਊਟਰ ਫੈਕਲਟੀ ਤੇ ਜਤਿੰਦਰ 98140-84154 ਕੰਪਿਊਟਰ ਫੈਕਲਟੀ ਸਾਮਲ ਹਨ। ਹਲਕਾ ਦੀਨਾਨਗਰ ਲਈ ਸ਼ਤੀਸ਼ ਕੁਮਾਰ 94785-94963 ਕੰਪਿਊਟਰ ਫੈਕਲਟੀ, ਪੰਕਜ ਮਹਾਜਨ 98721-70766 ਕੰਪਿਊਟਰ ਫੈਕਲਟੀ, ਜਤਿੰਦਰ ਸੈਣੀ 88721-62161 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਕਾਦੀਆਂ ਲਈ ਸੁਖਦੀਪ ਸਿੰਘ 98888-35799 ਏ.ਐਸ.ਐਮ, ਵਿਜੈ ਕੁਮਾਰ 95013-55811 ਕੰਪਿਊਟਰ ਫੈਕਲਟੀ ਤੇ ਸ੍ਰੀਮਤੀ ਰੋਬਿਨਦੀਪ 98557-25241 ਕਲਰਕ ਸਾਮਲ ਹਨ।

ਹਲਕਾ ਬਟਾਲਾ ਲਈ ਅਮਿਤ ਗੁਪਤਾ 99140-91053 ਕੰਪਿਊਟਰ ਫੈਕਲਟੀ, ਅੰਕੁਸ਼ ਸ਼ਰਮਾ 70094-51751 ਕੰਪਿਊਟਰ ਫੈਕਲਟੀ ਤੇ ਅੰਸ਼ੂ ਨੰਦਾ 79863-55658 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਸ੍ਰੀ ਹਰਗੋਬਿੰਦਪੁਰ ਲਈ ਬਿਕਰਮਜੀਤ ਸਿੰਘ 99141-78333 ਕੰਪਿਊਟਰ ਫੈਕਲਟੀ, ਗੁਰਪ੍ਰੀਤ ਸਿੰਘ 78885-77373 ਕੰਪਿਊਟਰ ਫੈਕਲਟੀ ਤੇ ਜਸਪਾਲ ਸਿੰਘ 98145-63060 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਫਤਹਿਗੜ੍ਹ ਚੂੜੀਆਂ ਲਈ ਸੁਖਬੀਰ ਸਿੰਘ 98556-33442 ਕੰਪਿਊਟਰ ਫੈਕਲਟੀ, ਤਿਲਕ ਰਾਜ 98786-28217 ਕੰਪਿਊਟਰ ਫੈਕਲਟੀ ਤੇ ਬਲਬੀਰ ਸਿੰਘ 95010-17655 ਸ਼ਾਮਲ ਹਨ ਅਤੇ ਹਲਕਾ ਡੇਰਾ ਬਾਬਾ ਨਾਨਕ ਲਈ  ਰਾਕੇਸ਼ ਮਹਿਤਾ 88727-22252 ਕੰਪਿਊਟਰ ਫੈਕਲਟੀ, ਦਲਜੀਤ ਸਿੰਘ 88720-53221 ਕੰਪਿਊਟਰ ਫੈਕਲਟੀ ਤੇ ਜਸਬੀਰ ਸਿੰਘ ਰੰਧਾਵਾ 73472-09677 ਕੰਪਿਊਟਰ ਫੈਕਲਟੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂ ਦਰਖਾਸਤ ਪ੍ਰਾਪਤ ਹੋਣ ਤੇ ਮਿਥੇ ਸਮੇਂ ਅੰਦਰ ਪਰਮੀਸ਼ਨ ਜਾਰੀ ਕੀਤੀ ਜਾਵੇ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments