spot_img
Homeਮਾਝਾਗੁਰਦਾਸਪੁਰਜ਼ਿਲ੍ਹੇ ਅੰਦਰ 22 ਲੱਖ 25 ਹਜ਼ਾਰ 637 ਦੇ ਲੋਕਾਂ ਦੇ ਲੱਗ ਚੁੱਕੀ...

ਜ਼ਿਲ੍ਹੇ ਅੰਦਰ 22 ਲੱਖ 25 ਹਜ਼ਾਰ 637 ਦੇ ਲੋਕਾਂ ਦੇ ਲੱਗ ਚੁੱਕੀ ਹੈ ਵੈਕਸ਼ੀਨ

ਗੁਰਦਾਸਪੁਰ, 7 ਫਰਵਰੀ  (ਮੁਨੀਰਾ ਸਲਾਮ ਤਾਰੀ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਜਿਲੇ ਅੰਦਰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਕੋਵਿਡ ਰੋਕੂ ਵੈਕਸੀਨ ਲਗਾਉਣ ਲਈ ਘਰ-ਘਰ ਟੀਕਾਕਨ ਮੁਹਿੰਮ ਵਿੱਢੀ ਗਈ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਅਭਿਆਨ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ

ਜ਼ਿਲੇ ਅੰਦਰ ਚੱਲ ਰਹੇ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਜਿਲੇ ਅੰਦਰ ਕੋਵਿਡ ਰੋਕੂ ਟੀਕੇ ਦੀ ਪਹਿਲੀ ਡੋਜ਼ 90.18 ਫੀਸਦ ਤੋਂ ਵੱਧ ਲੋਕਾਂ ਦੇ ਲੱਗ ਚੁੱਕੀ ਹੈ ਅਤੇ ਦੂਜੀ ਡੋਜ਼ 72 ਫੀਸਦ ਲੋਕਾਂ ਦੇ ਲੱਗ ਚੁੱਕੀ ਹੈ। ਇਸ ਮੌਕੇ ਡਾ. ਅਰਵਿੰਦ ਮਨਚੰਦਾ ਵੀ ਮੋਜੂਦ ਸਨ

ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ 22 ਲੱਖ 25 ਹਜ਼ਾਰ 637 ਲੋਕਾਂ ਦੇ ਵੈਕਸ਼ੀਨ ਲੱਗ ਚੁੱਕੀ ਹੈ। ਜਿਸ ਵਿਚ 12 ਲੱਖ 45 ਹਜ਼ਾਰ 376 ਪਹਿਲੀ ਡੋਜ਼ ਅਤੇ 9 ਲੱਖ 59 ਹਜ਼ਾਰ 598 ਨੂੰ ਦੋਵੇਂ ਡੋਜ਼ਾ ਲੱਗ ਚੁੱਕੀਆਂ ਹਨ। ਇਸ ਤੋਂ ਇਲਾਵਾ 20 ਹਜ਼ਾਰ 663 ਲੋਕਾਂ ਦੇ ਪ੍ਰੀਕਾਸ਼ਨ ਡੋਜ਼ (ਬੂਸਟਰ) ਡੋਜ਼ ਵੀ ਲੱਗ ਚੁੱਕੀ ਹੈ

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ’ਤੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਸਿਹਤ ਵਿਭਾਗ ਵਲੋਂ ਹੋਰ ਤੇਜ਼ੀ ਵਿੱਢੀ ਗਈ ਹੈ, ਤਾਂ ਜੋ 100 ਫੀਸਦ ਟੀਚੇ ਹਾਸਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਹਰੇਕ ਵਿਧਾਨ ਵਿਧਾਨ ਸਭਾ ਹਲਕੇ ਅੰਦਰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਵਲੋਂ ਤੇਜ਼ੀ ਨਾਲ ਮੁਹਿੰਮ ਵਿੱਢੀ ਗਈ ਹੈ ਅਤੇ ਖਾਸਕਰਕੇ ਜਿਥੇ ਵੈਕੀਨ ਘੱਟ ਲੱਗ ਹੈ, ਓਥੇ ਵਾਧੂ ਟੀਮਾਂ ਲਗਾ ਕੇ ਵੈਕੀਸਨ ਲਗਾਈ ਜਾ ਰਹੀ ਹੈ, ਤਾਂ ਜੋ ਕੋਈ ਯੋਗ ਵਿਅਕਤੀ ਵੈਕਸੀਨ ਲਗਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨਾਂ ਕਿਹਾ ਕਿ ਆਪਣੀ, ਆਪਣੇ ਪਰਿਵਾਰ ਤੇ ਆਲੇ-ਦੁਆਲੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ। ਉਨਾਂ ਅੱਗੇ ਕਿਹਾ ਕਿ ਜਿਨਾਂ ਲੋਕਾਂ ਵਲੋਂ ਅਜੇ ਤਕ ਆਪਣੀ ਪਹਿਲੀ ਜਾਂ ਨਿਰਧਾਰਤ ਸਮੇਂ ਤੋਂ ਬਾਅਦ ਦੂਜੀ ਵੈਕਸੀਨ ਨਹੀ ਲਵਾਈ, ਉਹ ਵੈਕਸੀਨ ਲਗਵਾ ਲੈਣ। ਉਨਾਂ ਕਿਹਾ ਕਿ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments