spot_img
Homeਮਾਝਾਗੁਰਦਾਸਪੁਰਅੱਜ ਆਮ ਆਦਮੀ ਪਾਰਟੀ ਵੱਲੋਂ ਹਲਕਾ ਕਾਦੀਆਂ ਤੋਂ ਪਾਰਟੀ ਦੇ ਉਮੀਦਵਾਰ ਜਗਰੂਪ...

ਅੱਜ ਆਮ ਆਦਮੀ ਪਾਰਟੀ ਵੱਲੋਂ ਹਲਕਾ ਕਾਦੀਆਂ ਤੋਂ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦੇ ਹੱਕ ਚ ਪ੍ਰਚਾਰ ਕੀਤਾ

ਕਾਦੀਆਂ 9 ਫਵਰੀ (ਮੁਨੀਰਾ ਸਲਾਮ ਤਾਰੀ)

ਅੱਜ ਆਮ ਆਦਮੀ ਪਾਰਟੀ ਵੱਲੋਂ ਹਲਕਾ ਕਾਦੀਆਂ ਤੋਂ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦੇ ਹੱਕ ਚ ਪ੍ਰਚਾਰ ਕੀਤਾ। ਹਿਮਾਚਲ, ਪੰਜਾਬ ਅਤੇ ਦਿੱਲੀ ਤੋਂ ਆਈ ਵਿਸ਼ੇਸ਼ ਟੀਮ ਨੇ ਸ਼ਹਿਰ ਵਾਸੀਆਂ ਨੁੰ ਪਾਰਟੀ ਉਮੀਦਵਾਰ ਦੇ ਹੱਕ ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇੱਸ ਮੌਕੇ ਤੇ ਸ਼ਾਂਮ ਚੰਦ ਅਜ਼ਾਦ ਪਾਰਟੀ ਪ੍ਰਧਾਨ ਲਾਹੋਲ ਸੀਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹਿਮਾਚਲ ਅਤੇ ਦਿੱਲੀ ਤੋਂ ਆਕੇ ਸਥਾਨਕ ਪਾਰਟੀ ਯੁਨਿਟ ਨਾਲ ਲੋਕਾਂ ਨੂੰ ਆਮ ਆਦਮੀ ਦੇ ਹੱਕ ਚ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 75 ਸਾਲਾਂ ਤੱਕ ਪੰਜਾਬ ਚ ਰਾਜਨੀਤਿਕ ਪਾਰਟੀਆਂ ਨੇ ਸਾLਸਨ ਕੀਤਾ। ਪਰ ਲੋਕ ਹਿਤਾਂ ਲਈ ਕੁੱਝ ਨਹੀਂ ਕੀਤਾ। ਸਾਰੀ ਪਾਰਟੀਆਂ ਆਪਣੇ ਸਵਾਰਥਾਂ ਲਈ ਕੰਮ ਕਰਦੀ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਸਿਆਸਤ ਚ ਕਦਮ ਰਖਦੀਆਂ ਹੀ ਆਮ ਲੋਕਾਂ ਦੀ ਭਲਾਈ ਲਈ ਜਦੋਂ ਕਦਮ ਚੁਕਣੇ ਸ਼ੁਰੂ ਕੀਤੇ ਤਾਂ ਬਾਕੀ ਦੀ ਸਿਆਸੀ ਪਾਰਟੀਆਂ ਨੇ ਸਾਡੀ ਨਕਲ ਕਰਨੀ ਸ਼ੁਰੂ ਕਰ ਦਿੱਤੀ। ਪਰ ਪੰਜਾਬ ਦੇ ਲੋਕਾਂ ਨੂੰ ਬਜਾਏ ਸਹੂਲਤਾਂ ਦੇਣ ਦੇ ਗੁਮਰਾਹ ਕਰਦੇ ਚਲੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਚ ਆਪ ਦੀ ਸਰਕਾਰ ਆਉਂਦੇ ਹੀ ਮੁਫ਼ਤ 24 ਘੰਟੇ 300 ਯੁਨਿਟ ਬਿਜਲੀ ਪ੍ਰਤਿ ਮਹੀਨਾ ਮੁਫ਼ਤ, ਬਿਜਲੀ ਦੇ ਪੁਰਾਣੇ ਬਿੱਲ ਮਾਫ਼,ਦਿੱਲੀ ਵਾਂਗ ਮੁਫ਼ਤ ਇਲਾਜ, ਦਵਾਈਆਂ, ਟੈਸਟ ਅਤੇ ਆਪ੍ਰੇਸ਼ਨ ਹੋਣਗੇ। ਪੰਜਾਬ ਚ 16000 ਮੁੱਹਲਾ ਕਲੀਨਿਕ ਖੋਲੇ ਜਾਣਗੇ। 18 ਤੋਂ ਉਪਰ ਦੀ ਮਹਿਲਾਂਵਾ ਨੂੰ 1000 ਰੁਪਏ ਪ੍ਰਤਿ ਮਹੀਨਾ ਭੱਤਾ ਦਿੱਤਾ ਜਾਵੇਗਾ। ਬੱਚੇ ਦੇ ਜਨਮ ਤੋਂ ਲੈਕੇ ਡਿਗਰੀ ਤੱਕ ਵਧੀਆ ਮੁਫ਼ਤ ਸਿਖਿਆ ਦਿੱਤੀ ਜਾਵੇਗੀ। ਇੱਸ ਮੋਕੇ ਤੇ ਰਤਨੇਸ਼ ਗੁਪਤਾ,ਸਚਿਨ ਰਾਏ ਅਤੇ ਰਾਜ ਦੇ ਘੱਟ ਗਿਣਤੀ ਸੰਗਠਨ ਮੰਤਰੀ ਮਿਰਜ਼ਾ ਤਨਵੀਰ ਸਮੇਤ ਅਨੇਕ ਪਾਰਟੀ ਆਗੂ ਮੋਜੂਦ ਸਨ।
ਫ਼ੋਟੋ: ਕਾਦੀਆਂ ਚ ਆਪ ਦੀ ਟੀਮ ਚੋਣ ਪ੍ਰਚਾਰ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments