spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਵਲੋ ਵੈਕਸ਼ੀਨੇਸ਼ਨ ਸੈਟਰਾਂ ਦਾ ਦੌਰਾ- ਟੀਮਾਂ ਦੀ ਕੀਤੀ ਚੈਕਿੰਗ

ਸਿਵਲ ਸਰਜਨ ਵਲੋ ਵੈਕਸ਼ੀਨੇਸ਼ਨ ਸੈਟਰਾਂ ਦਾ ਦੌਰਾ- ਟੀਮਾਂ ਦੀ ਕੀਤੀ ਚੈਕਿੰਗ

ਗੁਰਦਾਸਪੁਰ, 3  ਫਰਵਰੀ  (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਡਾ ਵਿਜੇ ਕੁਮਾਰ  ਨੇ  ਸਿਵਲ ਹਸਪਤਾਲ ਬਟਾਲਾ ਦੇ ਵੱਖ ਵੱਖ ਕੋਵਿਡ ਵੈਕਸੀਨੇਸ਼ਨ ਸੈਂਟਰਾਂ   ਦਾ ਦੌਰਾ ਕੀਤਾ। ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਵੈਕਸੀਨੇਸ਼ਨ ਕੈਂਪ ਅਤੇ ਘਰ ਘਰ ਜਾ ਕੇ ਵੈਕਸੀਨੇਸ਼ਨ ਦੇਣ ਵਾਲੀਆਂ ਟੀਮਾਂ ਦੀ ਚੈਕਿੰਗ ਕੀਤੀ

ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਬਟਾਲਾ ਨੂੰ ਕਿਹਾ ਕੀ ਉਨ੍ਹਾਂ ਦਾ ਏਰੀਆ ਬਹੁਤ ਜ਼ਿਆਦਾ ਹੈ ਇਸ ਲਈ ਵੈਕਸੀਨੇਸ਼ਨ ਟੀਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਵੈਕਸੀਨੇਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ  

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਲਾਕਾ ਨਿਵਾਸੀ,  ਅਧਿਕਾਰੀ ਅਤੇ ਕਰਮਚਾਰੀ ਵੈਕਸੀਨੇਸ਼ਨ ਲਗਵਾਉਣ  ਕਿਉਂਕਿ ਕੋਵਿਡ ਮਹਾਂਮਾਰੀ ਦੇ ਬਚਾਓ ਲਈ ਵੈਕਸੀਨੇਸ਼ਨ ਹੀ ਕਾਰਗਰ ਹੱਲ ਹੈ ਉਨ੍ਹਾਂ ਨੇ ਕਿਹਾ ਕਿ ਕੋਵਿਡ 19  ਦੀਆਂ ਸਾਵਧਾਨੀਆਂ ਮਾਸਕ ,ਪਹਿਨਾ ਹੱਥ ਧੋਣੇ ,ਸਮਾਜਿਕ ਦੂਰੀ ਬਣਾ ਕੇ ਰੱਖਣੀ ਅਤੇ ਭੀੜ ਵਾਲੀ  ਜਗ੍ਹਾ ਤੇ ਜਾਣ ਲਈ ਪ੍ਰਹੇਜ਼ ਦੀ ਪਾਲਣਾ ਕੀਤੀ ਜਾਵੇ ਉਨ੍ਹਾਂ ਨੇ ਦੱਸਿਆ ਕਿ 22 ਫਰਵਰੀ ਨੂੰ ਇਕੋ ਦਿਨ 28601 ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments