spot_img
Homeਮਾਝਾਗੁਰਦਾਸਪੁਰਹੈਲਪਏਜ ਇੰਡੀਆ ਵੱਲੋ ਸਿਹਤ ਵਿਭਾਗ ਨੂੰ 5000 ਹਜਾਰ ਐਨ ਮਾਸਕ ਦਿਤੇ

ਹੈਲਪਏਜ ਇੰਡੀਆ ਵੱਲੋ ਸਿਹਤ ਵਿਭਾਗ ਨੂੰ 5000 ਹਜਾਰ ਐਨ ਮਾਸਕ ਦਿਤੇ

ਗੁਰਦਾਸਪੁਰ 2 ਫਰਵਰੀ :(ਮੁਨੀਰਾ ਸਲਾਮ ਤਾਰੀ) – ਹੈਲਪਏਜ ਇੰਡੀਆ ਦੁਆਰਾ ਚਲਾਏ ਜਾ ਰਹੇ ਬਿਰਧ ਆਸ਼ਰਮ ਜੀਵਨ ਵਾਲ ਬੱਬਰੀ ਗੁਰਦਾਸਪੁਰ ਵੱਲੋ ਲੋਕਾਂ ਲਈ ਮੋਬਾਇਲ ਹੈਲਥ ਕੇਅਰ ਯੂਨਿਟ ਵੀ ਚਲਾਇਆ ਜਾ ਰਿਹਾ ਹੈ ,ਜੋ ਕਿ ਲੋਕਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਫਰੀ ਦੁਵਾਈਆਂ ਮੁਹੱਈਆ ਕਰਵਾਉਦੀ ਹੈ ਅਤੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋ ਬਚਣ ਲਈ ਟੀਕਾਕਰਨ ਕਰਵਾਉਣ ਲਈ ਜਾਗਰੂਕ ਕਰ ਰਹੀ , ਇਸ ਦੇ ਨਾਲ ਹੀ ਹੈਲਪ ਏਜ ਇੰਡੀਆ ਸੰਸਥਾ ਵੱਲੋ ਸਿਵਲ ਸਰਜਨ ਗੁਰਦਾਸਪੁਰ ਡਾਵਿਜੇ ਕੁਮਾਰ ਨੂੰ 5000 ਐਨ 95 ਮਾਸਕ ਦਿੱਤੇ ਗਏ  ਇਹ ਮਾਸਕ ਸਿਹਤ ਵਿਭਾਗ ਵੱਲੋ ਫਰੰਟ ਲਾਈਨ ਵਰਕਜ ਸਿਹਤ ਕਰਮਚਾਰੀ ਆਦਿ ਨੂੰ ਵੰਡੇ ਜਾਣਗੇ  ਇਸ ਤੋ ਪਹਿਲਾ ਵੀ ਹੈਲਪਏਜ ਵੱਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਵਿੱਚ ਤਕਰੀਬਨ 2000 ਲੋਕਾ ਦਾ ਟੀਕਾਕਰਨ ਕਰਵਾਇਆ ਹੈ  ਜਿਸ ਵਿੱਚ ਲੋਕਾਂ ਨੁੰ ਮਾਸਕ ਸੈਨੀਟਾਈਜਰ ਅਤੇ ਰਿਸਰੈਸਮੈਟ ਆਦਿ ਵੀ ਦਿੱਤੇ ਗਏ ਅਤੇ ਹੁਣ ਹੈਲਪਏਜ ਇੰਡੀਆ ਅਤੇ ਜੋਨ ਸਨੋ ਇੰਡੀਆ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਵਿੱਚ ਯੋਗਦਾਨ ਕਰ ਰਹੀ ਹੈ 

               ਇਸ ਮੌਕੇ ਤੇ ਡਾਵਿਜੇ ਕੁਮਾਰ ਨੇ ਹੈਲਪਏਜ ਇੰਡੀਆ ਟੀਮ ਦਾ ਧੰਨਵਾਦ ਕੀਤਾ  ਇਸ ਮੌਕੇ ਤੇ ਡਾਵਿਜੇ ਕੁਮਾਰ ਸਿਵਲ ਸਰਜਨ , ਡਾਅਰਵਿੰਦ ਮਨਚੰਦਾ ਜਿਲ੍ਹਾ ਟੀਕਾਕਰਣ ਅਫਸਰ , ਡਾਭਰਤ ਭੂਸ਼ਨ ਸਹਾਇਕ ਸਿਵਲ ਸਰਜਨ , ਡਾਪ੍ਰਭਜੋਤ ਕਲਸੀ , ਸ੍ਰੀ ਮਤੀ ਗੁਰਿੰਦਰ ਕੌਰ , ਸ੍ਰੀ ਕਮਲ ਸਰਮਾਂ ਸੀਨੀਅਰ ਪ੍ਰੋਗਰਾਮ ਮੈਨੇਜਰ , ਸ੍ਰੀ ਮਤੀ ਨੇਹਾ ਪੰਡਤ , ਸ੍ਰੀ ਮਤੀ ਅਰਪਨਾ ਸਰਮਾ , ਸ੍ਰੀ ਸਵਤੰਤਰ ਸਰਮਾ ਅਤੇ ਵਿਲੀਅਮ ਗਿੱਲ ਵੀ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments