ਫ਼ਰੀਦਕੋਟ, 16 ਜੂਨ (ਧਰਮ ਪ੍ਰਵਾਨਾ)-ਸਿੱਖਿਆ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਹਰ ਜ਼ਿਲੇ ਅੰਦਰ ਇੱਕ ਬੈੱਸਟ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਚੋਣ ਕਰਕੇ ਕ੍ਰਮਵਾਰ ਉਨ੍ਹਾਂ ਨੂੰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦੇ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ | ਅੱਜ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚੋਂ ਇਨਾਮ ਲਈ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਵਿਖੇ 10 ਲੱਖ ਰੁਪਏ ਦਾ ਚੈੱਕ ਦੇਣ ਲਈ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਰਾਜ ਦੇ ਮਿਹਨਤੀ ਅਧਿਆਪਕਾਂ, ਅਧਿਕਾਰੀਆਂ, ਦਾਨੀ ਸੱਜਣਾਂ, ਪਿੰਡ ਦੀ ਪੰਚਾਇਤਾਂ ਅਤੇ ਰਾਜ ਦੀ ਸਰਕਾਰ ਵੱਲੋਂ ਸਿੱਖਿਆ ਖੇਤਰ ‘ਚ ਪਿਛਲੇ ਸਮੇਂ ਦੌਰਾਨ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਹਾਲ ਹੀ ਪੰਜਾਬ ਨੂੰ ਭਾਰਤ ਪੱਧਰ ਤੇ ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ ਬਦਲੇ ਪਹਿਲਾ ਸਥਾਨ ਮਿਲਣਾ ਸਭ ਲਈ ਵੱਡੇ ਮਾਣ ਦੀ ਗੱਲ ਹੈ | ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੇ ਪਿ੍ੰਸੀਪਲ,ਅਧਿਆਪਕਾਂ, ਸਰਪੰਚ, ਨਗਰ ਨਿਵਾਸੀਆਂ ਨੂੰ ਜ਼ਿਲੇ ‘ਚੋਂ ਪਹਿਲੇ ਨੰਬਰ ਦੇ ਆਉਣ ਦੇ ਵਧਾਈ ਦਿੱਤੀ | ਉਨ੍ਹਾਂ ਕਿਹਾ ਰਾਜ ਦੀ ਸਰਕਾਰ ਨੇ ਆਨਲਾਈਨ ਬਦਲੀ ਦੀ ਪਾਲਿਸੀ, ਸਮਾਰਟ ਸਕੂਲ,ਪਾਰਦਰਸ਼ੀ ਭਰਤੀ ਕਰਕੇ, ਸਕੂਲ ਨੂੰ ਵੱਡੇ ਦੇ ਸਹੂਲਤਾਂ ਪ੍ਰਦਾਨ ਕਰਨ ਦੇ ਇਤਿਹਾਸਿਕ ਫ਼ੈਸਲੇ ਕੀਤੇ ਹਨ |
ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਵੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਮੰਗ ਤੇ ਪਿੰਡ ਨੂੰ ਵੱਡੇ ਤੇ ਗ੍ਰਾਂਟਾਂ ਜਾਰੀ ਕਰਕੇ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਕੀਤਾ ਗਿਆ ਹੈ ਅਤੇ ਭਵਿੱਖ ‘ਚ ਵੀ ਹਰ ਸਾਂਝਾ ਕੰਮ ਪਹਿਲ ਦੇ ਅਧਾਰ ਕੀਤਾ ਜਾਵੇਗਾ | ਉਨ੍ਹਾਂ ਪਿੰਡ ਵਾਸੀਆਂ ਨਾਲ ਪਿੰਡ ਅਤੇ ਪਿੰਡ ਵਾਸੀਆਂ ਦੀ ਭਲਾਈ ਵਾਸਤੇ ਵਿਚਾਰ ਵਿਟਾਂਦਰਾ ਕਰਦਿਆਂ ਪਿੰਡ ਅਤੇ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |
ਇਸ ਮੌਕੇ ਸਕੂਲ ਦੀ ਪਿ੍ੰਸੀਪਲ ਰਾਜਵਿੰਦਰ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਉਨ੍ਹਾਂ ਦੱਸਿਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਦਕਾ, ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਨਿਰੰਤਰ ਸਕੂਲ ਅਤੇ ਬੱਚਿਆਂ ਦੀ ਭਲਾਈ ਵਾਸਤੇ ਕਰੜੀ ਮਿਹਨਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਲੀ ਗ੍ਰਾਂਟ ਦੀ ਸੁਚੱਜੀ ਵਰਤੋਂ ਕੀਤੀ ਜਾਵੇਗੀ | ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਪਿੰਡ ਦੀ ਖੂਬਸੂਰਤੀ ਵਧਾਉਣ ਵਾਸਤੇ ਆਉਂਦੇ ਦਿਨਾਂ ‘ਚ ਨਵੇਂ ਪ੍ਰੋਜੈੱਕਟ ਮੁੰਕਮਲ ਕੀਤੇ ਜਾ ਰਹੇ ਹਨ | ਉਨ੍ਹਾਂ ਸਕੂਲ ਪਿ੍ੰਸੀਪਲ ਅਤੇ ਸਕੂਲ ਦੀ ਮਿਹਨਤੀ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਨਿੱਜੀ ਸਹਾਇਕ ਟੂ ਹਲਕਾ ਵਿਧਾਇਕ ਕਰਮਜੀਤ ਸਿੰਘ ਟਹਿਣਾ, ਨੈਸ਼ਨਲ ਐਵਾਰਡੀ ਗੋਪਾਲ ਕਿ੍ਸ਼ਨ,ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਜਸਬੀਰ ਸਿੰਘ ਜੱਸੀ, ਮੁੱਖ ਅਧਿਆਪਕ ਜਨੇਰੀਆਂ ਨਵਦੀਪ ਸ਼ਰਮਾ, ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ, ਜਸਮੀਤ ਸਿੰਘ ਚੇਅਰਮੈੱਨ ਸਕੂਲ ਪ੍ਰਬੰਧਕੀ ਕਮੇਟੀ, ਪਿੰਡ ਨਿਵਾਸੀ ਸੁਖਦੇਵ ਸਿੰਘ, ਜਸਵਿੰਦਰਪਾਲ ਸਿੰਘ, ਨਿੰਦਰਪਾਲ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਜਸਪਾਲ ਸਿੰਘ ਮੈਂਬਰ ਪੰਚਾਇਤ, ਮੰਗਾ ਸਿੰਘ ਮੈਂਬਰ, ਚੜ੍ਹਤਾ ਸਿੰਘ ਮੈਂਬਰ ਪੰਚਾਇਤ, ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਤੇ ਪਿੰਡ ਵਾਸੀ ਹਾਜ਼ਰ ਸਨ | ਅੰਤ ‘ਚ ਸਕੂਲ ਪਿ੍ੰਸੀਪਲ ਅਤੇ ਸਟਾਫ਼ ਨੇ ਮਿਲਕੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ
ਫ਼ੋਟੋ:ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸਰਕਾਰੀ ਸੀ.ਸੈ.ਸਕੂਲ ਪੱਖੀਕਲਾਂ ਵਿਖੇ ਸਕੂਲ ਪਿ੍ੰ.ਰਾਜਵਿੰਦਰ ਕੌਰ ਨੂੰ 10 ਲੱਖ ਦਾ ਚੈੱਕ ਦਿੰਦੇ ਹੋਏ ਨਾਲ ਡੀ.ਈ.ਓ.ਸ਼੍ਰੀ ਸੱਤਪਾਲ, ਡਿਪਟੀ.ਡੀ.ਈ.ਓ.ਪ੍ਰਦੀਪ ਦਿਓੜਾ, ਸਰਪੰਚ ਕੁਲਵਿੰਦਰ ਸਿੰਘ, ਪਿੰਡ ਨਿਵਾਸੀ ਅਤੇ ਅਧਿਆਪਕ |
ਸਰਕਾਰੀ ਸੀ. ਸੈ. ਸਕੂਲ ਪੱਖੀਕਲਾਂ ਨੂੰ 10 ਲੱਖ ਦਾ ਚੈੱਕ ਕੁਸ਼ਲਦੀਪ ਢਿੱਲੋਂ ਸਕੂਲ ਪਹੁੰਚ ਕੇ ਭੇਟ ਕੀਤਾ ਸਿੱਖਿਆ ਖੇਤਰ ‘ਚ ਪੰਜਾਬ ਨੂੰ ਦੇਸ਼ ਭਰ ‘ਚੋਂ ਪਹਿਲਾ ਸਥਾਨ ਮਿਲਣਾ ਵੱਡੀ ਪ੍ਰਾਪਤੀ: ਕੁਸ਼ਲਦੀਪ ਢਿੱਲੋਂ
RELATED ARTICLES