23 ਜੂਨ ਤੋਂ ਕਲਮ ਛੋੜ ਹੜਤਾਲ ਤੇ ਜਾਣਗੇ ਮਿਨਿਸਟਰੀਅਲ ਕਰਮੀ

0
243

23 ਜੂਨ ਤੋਂ ਕਲਮ ਛੋੜ ਹੜਤਾਲ ਤੇ ਜਾਣਗੇ ਮਿਨਿਸਟਰੀਅਲ ਕਰਮੀ

ਕਪੂਰਥਲਾ : 16 ਜੂਨ ( ਅਸ਼ੋਕ ਸਡਾਨਾ )

ਪੰਜਾਬ ਸਰਕਾਰ ਦੀ ਵਾਦਾਖਿਲਾਫੀ ਕਾਰਨ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਕਾਲ ਤੇ ਜਿਲਾ ਕਪੂਰਥਲਾ ਦੇ ਸਾਰੇ ਮਹਿਕਮਿਆਂ ਦੇ ਮਿਨਿਸਟਰੀਅਲ ਕਰਮੀ 23 ਜੂਨ ਤੋਂ ਪੰਜ ਦਿਨ ਦੀ ਕਲਮ ਛੋੜ ਹੜਤਾਲ ਤੇ ਰਹਿਣਗੇ. ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਯੂਨੀਅਨ ਦੀ ਜਿਲਾ ਇਕਾਈ ਦੀ ਇਕ ਮੀਟਿੰਗ ਪ੍ਰਧਾਨ ਸੰਗਤ ਰਾਮ ਦੀ ਪ੍ਰਧਾਨਗੀ ਹੇਠ ਹੋਈ .
ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਸੰਗਤ ਰਾਮ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਕਰਨ ਜੋ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ, ਉਸਨੂੰ ਪੂਰੀ ਵਿਯੂਤਬੰਦੀ ਨਾਲ ਲਾਗੂ ਕੀਤਾ ਜਾਵੇਗਾ. ਕਲਮ ਛੋੜ ਹੜਤਾਲ ਦੌਰਾਨ ਸਾਰੇ ਵਿਭਾਗਾਂ ਵਿੱਚ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ. ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਚੇਤਾਵਨੀ ਦੇਣ ਲਈ ਇਕ ਗੇਟ ਰੈਲੀ ਮਿਤੀ 17 -06 -2021 ਨੂੰ ਸਵੇਰੇ 11 ਵਜੇ ਖੇਤੀਬਾੜੀ ਵਿਭਾਗ ਦੇ ਦਫਤਰ ਅੱਗੇ ਕੀਤੀ ਜਾਵੇਗੀ. ਇਸ ਤੋਂ ਬਾਅਦ ਕਲਮ ਛੋੜ ਹੜਤਾਲ ਨੂੰ ਕਾਮਯਾਬ ਕਰਨ ਲਈ ਜਿਲੇ ਦੇ ਹਰ ਮੁੱਖ ਦਫਤਰ ਵਿੱਚ ਮੀਟਿੰਗ ਕੀਤੀ ਜਾਵੇਗੀ. ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਮੰਗਾ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਤਕ ਸੋਸ਼ਲ ਮੀਡਿਆ ਰਾਂਹੀਂ ਪਹੁੰਚਾਉਣ ਲਈ ਜਲਦੀ ਹੀ ਇਕ ਆਈ. ਟੀ ਸੈੱਲ ਦਾ ਗਠਨ ਕੀਤਾ ਜਾਵੇਗਾ. ਉਨ੍ਹਾਂ ਜਿਲੇ ਦੇ ਸਮੂਹ ਕਲੇਰੀਕਲ ਸਾਥੀਆਂ ਨੂੰ ਅਪੀਲ ਕੀਤੀ ਕਿ ਹੱਕੀ ਮੰਗਾ ਮਨਵਾਉਣ ਲਈ ਯੂਨੀਅਨ ਦਾ ਸਾਥ ਦਿੱਤਾ ਜਾਵੇ.
ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਮਨਦੀਪ ਸਿੰਘ, ਮੀਤ ਪ੍ਰਧਾਨ ਵਿਨੋਦ ਬਾਵਾ, ਵਿੱਤ ਸਕੱਤਰ ਜਤਿੰਦਰ ਕੁਮਾਰ ਅਤੇ ਪ੍ਰੈਸ ਸਕਤੱਰ ਸਚਿਨ ਅਰੋੜਾ ਹਾਜਰ ਸਨ.

Previous articleਸਿਵਲ ਹਸਪਤਾਲ ਵਿਖੇ ਰੋਗੀ ਕਲਿਆਣ ਸਮਿਤੀ ਦਾ ਗਠਨ ਜਨਭਾਗੀਦਾਰੀ ਨਾਲ ਸਿਹਤ ਸਹੂਲਤਾਂ ਨੂੰ ਬਣਾਇਆ ਜਾਏਗਾ ਹੋਰ ਬਿਹਤਰ
Next article34 ਵੇਂ ਦਿਨ ਹੜਤਾਲ ਤੇ ਬੈਠੇ ਸਫਾਈ ਕਰਮਚਾਰੀ

LEAVE A REPLY

Please enter your comment!
Please enter your name here