ਸਿਵਲ ਹਸਪਤਾਲ ਵਿਖੇ ਰੋਗੀ ਕਲਿਆਣ ਸਮਿਤੀ ਦਾ ਗਠਨ ਜਨਭਾਗੀਦਾਰੀ ਨਾਲ ਸਿਹਤ ਸਹੂਲਤਾਂ ਨੂੰ ਬਣਾਇਆ ਜਾਏਗਾ ਹੋਰ ਬਿਹਤਰ

0
248

 

ਕਪੂਰਥਲਾ, 16 ਜੂਨ ( ਮੀਨਾ ਗੋਗਨਾ )

ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੋਗੀ ਕਲਿਆਣ ਸਮਿਤੀ ਦਾ ਗਠਨ ਕੀਤਾ ਗਿਆ ਹੈ। ਇਸ ਸਮਿਤੀ ਦੀ ਪਹਿਲੀ ਮੀਟਿੰਗ ਦਾ ਆਯੋਜਨ ਪਿਛਲੇ ਦਿਨ੍ਹੀਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ ਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕਪੂਰਥਲਾ ਡਾ.ਸੰਦੀਪ ਧਵਨ ਤੋਂ ਇਲਾਵਾ ਸਮਿਤੀ ਦੇ ਹੋਰ ਮੈਂਬਰ ਵੀ ਹਾਜਰ ਸਨ।ਜਿਕਰਯੋਗ ਹੈ ਕਿ ਇਸ ਸਮਿਤੀ ਦਾ ਮੁੱਖ ਉਦੇਸ਼ ਜਨਭਾਗੀਦਾਰੀ ਨਾਲ ਸਿਹਤ ਸਹੂਲਤਾਂ ਨੂੰ ਹੋਰ ਜਿਆਦਾ ਬਿਹਤਰ ਬਣਾਉਣਾ ਹੈ। ਇਸ ਮੌਕੇ ਤੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਮੇਟੀ ਮੈਂਬਰਾਨ ਨੂੰ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ, ਉਨ੍ਹਾਂ ਦੀ ਜਾਗਰੂਕਤਾ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ ਨੇ ਕਿਹਾ ਕਿ ਸਿਵਲ ਹਸਪਤਾਲ ਕਪੂਰਥਲਾ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਇਸ ਸਮਿਤੀ ਦੇ ਗਠਨ ਨਾਲ ਅਤੇ ਮੈਂਬਰਾਨ ਦੇ ਸਹਿਯੋਗ ਨਾਲ ਸਿਹਤ ਸਹੂਲਤਾਂ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਸ਼ਾ ਵਿਰੋਧੀ ਮੰਚ ਦੇ ਐਮ.ਸੀ. ਕਰਨ ਮਹਾਜਨ, ਐਮ.ਸੀ.ਮਨੀਸ਼ ਅਗ੍ਰਵਾਲ, ਹਰਜੀਤ ਸਿੰਘ ਪ੍ਰਧਾਨ ਨਸ਼ਾ ਵਿਰੋਧੀ ਮੰਚ, ਆਦਰਸ਼ ਸ਼ਰਮਾ ਈ.ਓ. ਕਪੂਰਥਲਾ, ਰੇਨੂੰ ਭੰਡਾਰੀ ਵੀ ਹਾਜਰ ਸਨ ।

Previous articleਬਾਜ਼ਾਰਾਂ ਦੇ ਖੁੱਲਣ ਸਬੰਧੀ ਨਵੀਂ ਸਮਾਂ  ਸਾਰਣੀ ਜਾਰੀ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 7 ਵਜੇ ਤੱਕ ਖੁੱਲਣਗੀਆਂ ਦੁਕਾਨਾਂ
Next article23 ਜੂਨ ਤੋਂ ਕਲਮ ਛੋੜ ਹੜਤਾਲ ਤੇ ਜਾਣਗੇ ਮਿਨਿਸਟਰੀਅਲ ਕਰਮੀ

LEAVE A REPLY

Please enter your comment!
Please enter your name here