spot_img
Homeਮਾਝਾਗੁਰਦਾਸਪੁਰਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ ਕਰਵਾਇਆ

ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ ਕਰਵਾਇਆ

ਗੁਰਦਾਸਪੁਰ 28 ਜਨਵਰੀ (ਮੁਨੀਰਾ ਸਲਾਮ ਤਾਰੀ)

ਮੋਹਾਲੀ :ਸਾਹਿਤ ਕਲਾ ਸਭਿਆਚਾਰ ਮੰਚ (ਰਜਿ:) ਮੋਹਾਲੀ ਵੱਲੋਂ ਭਾਸ਼ਾ ਵਿਭਾਗ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 24-1-22 ਨੂੰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69, ਮੋਹਾਲੀ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਬਤੌਰ ਮੁੱਖ ਮਹਿਮਾਨ ਡਾ: ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਸਨ । ਪ੍ਰੋਗਰਾਮ ਦੀ ਪ੍ਰਧਾਨਗੀ, ਡਾਇਰੈਕਟਰ ਪੈਰਾਗਾਨ ਸਕੂਲ ਅਤੇ ਸਾਬਕਾ ਐੱਮ.ਸੀ. ਸ. ਮੋਹਨਬੀਰ ਸਿੰਘ ਸ਼ੇਰਗਿੱਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਅਤੇ ਪੱਤਰਕਾਰ/ ਕਵੀ ਸ਼੍ਰੀ ਦੀਪਕ ਸ਼ਰਮਾ ਚਨਾਰਥਲ ਵੱਲੋਂ ਸ਼ਿਰਕਤ ਕੀਤੀ ਗਈ। ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਸੁਆਗਤੀ ਸ਼ਬਦ ਆਖੇ ਅਤੇ ਪ੍ਰਸਿੱਧ ਗਾਇਕ ਸ਼੍ਰੀ ਅਮਰ ਵਿਰਦੀ ਦੇ ਧਾਰਮਿਕ ਗੀਤ ਨਾਲ ਪ੍ਰੋਗਰਾਮ ਦਾ ਪ੍ਰਾਰੰਭ ਹੋਇਆ।
ਕਵੀ ਦਰਬਾਰ ਦੀ ਭਰਵੀਂ ਹਾਜ਼ਰੀ ਵਿੱਚ ਸ਼੍ਰੀ ਦਰਸ਼ਨ ਤਿਊਣਾ, ਮਲਕੀਅਤ ਬਸਰਾ, ਡਾ: ਰਾਜਿੰਦਰ ਰੇਣੂ, ਸਿਮਰਜੀਤ ਕੌਰ ਗਰੇਵਾਲ, ਸੁਧਾ ਜੈਨ ਸੁਦੀਪ ਗੁਰਦਰਸ਼ਨ ਸਿੰਘ ਮਾਵੀ, ਅਮਰਜੀਤ ਕੌਰ ਹਿਰਦੇ, ਸੰਤੋਸ਼ ਕੁਮਾਰੀ ਗਰਗ, ਦਰਸ਼ਨ ਸਿੰਘ ਸਿੱਧੂ ਬਲਵਿੰਦਰ ਸਿੰਘ ਢਿੱਲੋਂ ਵੱਲੋਂ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਸ਼੍ਰੀ ਦੀਪਕ ਸ਼ਰਮਾ ਚਨਾਰਥਲ ਨੇ ਸੁਧਾ ਜੈਨ ਦੇ ਹਿੰਦੀ ਲਘੂ ਨਾਟਕਾਂ ਤੇ ਬੋਲਦਿਆਂ ਇਹਨਾਂ ਨੂੰ ਸੰਪੂਰਨ ਨਾਟਕ ਗਰਦਾਨਦਿਆਂ ਅਜਿਹੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਆਪਣੀ ਕਵਿਤਾ ਅੱਖਰਾਂ ਦੀ ਦਾਸਤਾਨ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਦੇ ਵਸੀਹ ਸਰੂਪ ਦਾ ਪ੍ਰਭਾਵਸ਼ਾਲੀ ਬਿਆਨ ਕੀਤਾ। ਮੁੱਖ ਮਹਿਮਾਨ ਡਾ: ਬੋਹਾ ਨੇ ਮੁਹਾਲੀ ਜ਼ਿਲ੍ਹੇ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਆਪਣੀਆਂ ਸਰਗਰਮੀਆਂ ਦਾ ਵੇਰਵੇ ਸਹਿਤ ਜ਼ਿਕਰ ਕਰਦਿਆਂ ਸਾਰਿਆਂ ਨੂੰ ਇਸ ਗੱਲੋਂ ਚੇਤਨ ਕੀਤਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਦਿਲੋਂ ਪਿਆਰੀਏ ਤੇ ਆਪਣੇ ਘਰ ਤੋਂ ਇਸਦੀ ਬਿਹਤਰੀ ਲਈ ਆਗਾਜ਼ ਕਰੀਏਂ। ਉਨ੍ਹਾਂ ਸਾਹਿਤਕ ਸਭਾਵਾਂ ਨੂੰ ਇਕ ਨਿਵੇਕਲਾ ਮੰਚ ਮੁਹੱਈਆ ਕਰਨ ਦਾ ਵਿਚਾਰ ਵੀ ਪ੍ਰਗਟਾਇਆ। ਸ਼੍ਰੀ ਭਗਤ ਰਾਮ ਰੰਗਾੜਾ ਜੀ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਉੱਤੇ ਸਾਰਥਕ ਟਿੱਪਣੀ ਕਰਦਿਆਂ ਆਪਣੀ ਕਵਿਤਾ ਰਾਹੀਂ ਮਾਂ ਬੋਲੀ ਨੂੰ ਸਿਜਦਾ ਕੀਤਾ। ਸ਼ੇਰਗਿੱਲ ਸਾਹਿਬ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਂ ਬੋਲੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਕਲਮਕਾਰਾਂ ਨੂੰ ਪ੍ਰੇਰਿਆ ਅਤੇ ਅਤੇ ਆਪਣਾ ਸਹਿਯੋਗ ਦਿੰਦੇ ਰਹਿਣ ਲਈ ਵੀ ਆਖਿਆ । ਮੰਚ ਵੱਲੋਂ ਪ੍ਰਧਾਨਗੀ ਮੰਡਲ ਤੇ ਕਵੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਨਰੰਜਨ ਸਿੰਘ ਵਿਰਕ, ਸਕੂਲ ਪ੍ਰਿੰਸੀਪਲ ਅਬਨਾਸ਼ ਸਿੰਘ ਮੈਡਮ ਹਰਪ੍ਰੀਤ ਕੌਰ (ਪੰਜਾਬੀ), ਨਵਜੋਤ ਕੌਰ ਇੰਦਰਜੀਤ ਕੌਰ, ਬਲਵਿੰਦਰ ਕੌਰ, ਹਰਸ਼ਦੀਪ ਸਿੰਘ ਸ਼ੇਰਗਿੱਲ, ਸੁਖਚੈਨ ਸਿੰਘ, ਮਨੋਜ ਕੁਮਾਰ, ਬਾਲਕ ਰਾਮ, ਨਵਨੀਤ ਕੌਰ, ਵਿਜੇ ਕੁਮਾਰ ਕਪੂਰ ਆਦਿ ਹਾਜ਼ਰ ਸਨ। ਮੰਚ ਦੀ ਜਨਰਲ ਸਕੱਤਰ ਸ਼੍ਰੀਮਤੀ ਸੁਧਾ ਜੈਨ ਸੁਦੀਪ ਨੇ ਸਭ ਦਾ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments