spot_img
Homeਮਾਝਾਗੁਰਦਾਸਪੁਰਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ...

ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ

ਗੁਰਦਾਸਪੁਰ, 27 ਜਨਵਰੀ (ਮੁਨੀਰਾ ਸਲਾਮ ਤਾਰੀ) ਜਨਾਬ ਮੁਹੰਮਦ ਇਸ਼ਫਾਕ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ਰੰਸੀਪਲ ਸੈਕਟਰਟੀ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ 25 ਜਨਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 26 ਜਨਵਰੀ ਤੋਂ ਪਹਿਲੀ ਫਰਵਰੀ 2022 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ

ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 16-1-2022 ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 01 ਫਰਵਰੀ 2022 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ

1.         ਸ਼ੋਸਲ ਡਿਸਟੈਸਿੰਗ ਅਤੇ ਮਾਸਕ ਪਾਉਣਾ :

1.ਪਬਲਿਕ ਸਥਾਨਾਂ, ਕੰਮ ਕਰਨ ਵਾਲੀਆਂ ਜਗ੍ਹਾ ’ਤੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ

2. ਸ਼ੋਸਲ ਡਿਸਟੈਸਿੰਗ ਤਹਿਤ ਕਿਸੇ ਵੀ ਗਤੀਵਿਧੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਦੀ ਦੂਰੀ) ਲਾਜ਼ਮੀ ਹੋਵੇਗੀ

 

2.         ਲੋਕਾਂ ਦੀ ਆਵਾਜਾਈ : ਰਾਤ ਦਾ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ)

1.      ਜਿਲੇ ਦੇ ਟਾਊਨ ਅਤੇ ਸਿਟੀਜ਼ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਗੈਰ-ਜਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ

2.         ਜਰੂਰੀ ਗਤੀਵਿਧੀਆਂ ਵਿਚ ਇੰਡਸਟਰੀ ਨੂੰ ਚਲਾਉਣ ਲਈ ਸ਼ਿਫਟਾਂ, ਦਫਤਰਾਂ ਆਦਿ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਤੇ ਸਟੇਟ ਹਾਈਵੇ ਤੇ ਵਿਅਕਤੀਆਂ ਅਤੇ ਵਸਤਾਂ ਦੀ ਢੋਆ ਢੁਆਈ, ਕਾਰਗੋ ਤੇ ਅਪਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਆਗਿਆ ਹੋਵੇਗੀ

3.         ਇਕੱਠ (Gatherings) :

1.      300 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਹੋਵੇਗਾ ( ਇੰਨਡੋਰ ਅਤੇ ਆਊਟਡੋਰ), 50 ਫੀਸਦ ਦੀ ਕੈਪਸਟੀ ਤੋਂ ਵੱਧ ਇਕੱਠ ਨਹੀਂ ਕੀਤਾ ਜਾ ਸਕਦਾ। ਇਕੱਠ ਦੌਰਾਨ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ

4.         ਆਨਲਾਈਨ ਟੀਚਿੰਗ/ਡਿਸਟੈਂਸ ਲਰਨਿੰਗ ਨੂੰ ਉਤਸ਼ਾਹਤ ਕਰਨਾ :

1.      ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੀਆਂ। ਵਿੱਦਿਅਕ ਸੰਸਥਾਵਾਂ ਅਕੈਡਮਿਕ ਸਡਿਊਲ ਅਨੁਸਾਰ ਆਨਲਾਈਨ ਟੀਚਿੰਗ ਕਰਵਾ ਸਕਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜਿਜ ਕੰਮ ਕਰਦੇ ਰਹਿਣਗੇ

5.         ਮਨਾਹੀ/ਗਤਵਿਧੀਆਂ ’ਤੇ ਰੋਕਾਂ (Prohibited/ Restricted activities) :

1.      ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੇਂਟ, ਮਸਾਜ ਕੇਂਦਰ, ਜਿੰਮ, ਸਪੋਰਟਸ ਕੰਪਲੈਕਸ , ਮਿਊਜੀਅਮ, ਜੂ ਆਦਿ 50 ਫੀਸਦ ਕਪੈਸਟੀ ਨਾਲ ਖੁੱਲ ਸਕਣਗੇ ਅਤੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ

2.         ਏ.ਸੀ ਬੱਸਾਂ 50 ਫੀਸਦ ਦੀ ਕਪੈਸਟੀ ਨਾਲ ਚੱਲਣਗੀਆਂ

 

6. ਨੋ ਮਾਸਕ ਨੋ ਸਰਵਿਸ ਨਿਯਮ (Principle of No Mask-No Service) :

1. ਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਜਿਸ ਵਿਅਕਤੀ ਨੇ ਮਾਸਕ ਸਹੀ ਢੰਗ ਨਾਲ (ਨੱਕ ਤੱਕ ਮੂੰਹ ਢੱਕ ਕੇ) ਨਹੀਂ ਪਹਿਨਿਆ ਹੋਵੇਗਾ, ਉਸਨੂੰ ਸਰਵਿਸ ਨਹੀਂ ਦਿੱਤੀ ਜਾਵੇਗੀ , ਦਾ ਨਿਯਮ ਲਾਗੂ ਹੋਵੇਗਾ

7. ਪੰਜਾਬ ਵਿਚ ਉਨਾਂ ਯਾਤਰੀਆਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ, ਜਿਨਾਂ ਨੇ ਪੂਰੀ ਤਰਾਂ ਟੀਕਾਕਰਨ ਕਰਵਾਇਆ ਹੋਵੇਗਾ ਅਤੇ 72 ਘੰਟਿਆਂ ਦੀ ਆਰ.ਟੀ-ਪੀ.ਸੀ.ਆਰ ਰਿਪੋਰਟ ਨੈਗਟਿਵ ਹੋਣੀ ਚਾਹੀਦੀ ਹੈ। ਜੇਕਰ ਯਾਤਰੀ ਕੋਲ ਇਨਾਂ ਵਿਚੋਂ ਕੋਈ ਵੀ ਨਹੀਂ ਹੈ, ਤਾਂ RAT ਟੈਸਟ ਕਰਨਾ ਲਾਜ਼ਮੀ ਹੋਵੇਗਾ ਪੂਰੀ ਤਰਾਂ ਟੀਕਾਕਰਨ ਜਾਂ ਕੋਵਿਡ ਠੀਕ ਹੋਣ ਜਾਂ ਪਿਛਲੇ 72 ਘੰਟਿਆਂ ਦੀਆਂ ਆਰ.ਟੀ-ਪੀ.ਸੀ.ਆਰ ਨੈਗਟਿਵ ਰਿਪੋਰਟਾਂ ਦੇ ਨਾਲ

8. ਅੰਗਹੀਣ ਵਿਅਕਤੀ ਜਾਂ ਗਰਭਵਤੀ ਔਰਤਾਂ, ਕਰਮਚਾਰੀ ਦਫਤਰ ਆਉਣ ਤੋਂ ਛੋਟ ਹੋਵੇਗੀ ਪਰ ਘਰ ਤੋਂ ਕੰਮ ਕਰ ਸਕਦੇ ਹਨ

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ

   ਇਹ ਹੁਕਮ 26 ਜਨਵਰੀ 2022 ਤੋਂ 01 ਫਰਵਰੀ 2022 ਤਕ ਲਾਗੂ ਰਹੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments