spot_img
Homeਮਾਝਾਗੁਰਦਾਸਪੁਰਆਬਕਾਰੀ ਵਿਭਾਗ ਨੇ ਪਿੰਡ ਸੁਨੱਈਆ ਕੀਤੀ ਛਾਪਾਮਾਰੀ- 295 ਲੀਟਰ ਲਾਹਣ ...

ਆਬਕਾਰੀ ਵਿਭਾਗ ਨੇ ਪਿੰਡ ਸੁਨੱਈਆ ਕੀਤੀ ਛਾਪਾਮਾਰੀ- 295 ਲੀਟਰ ਲਾਹਣ ਅਤੇ 20 ਬੋਤਲ ਨਾਜ਼ਾਇਜ ਸ਼ਰਾਬ ਬਰਾਮਦ

ਗੁਰਦਾਸਪੁਰ, 27 ਜਨਵਰੀ (ਮੁਨੀਰਾ ਸਲਾਮ ਤਾਰੀ) ਵਿਧਾਨ ਸਭਾ  ਚੋਣਾਂ -2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ –ਕਮ- ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ  ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਵਲੋਂ ਨਾਜਾਇਜ਼਼  ਸ਼ਰਾਬ ਤੇ ਨਸ਼ੀਲੇ ਪਦਾਰਥਾਂ ਵਿਰੁੱਧ  ਸ਼ਖਤ ਅਭਿਆਨ ਵਿੱਢਿਆ ਹੋਇਆ ਹੈ

ਸ੍ਰੀ ਪਵਨਜੀਤ ਸਿੰਘ, ਸਹਾਇਕ  ਕਮਿਸ਼ਨਰ ਐਕਸਾਈਜ ਵਿਭਾਗ  ਗੁਰਦਾਸਪੁਰ  ਨੇ ਦੱਸਿਆ ਕਿ ਰਜਿੰਦਰ ਤਨਵਰ, ਗੌਤਮ ਗੋਬਿੰਦ (ਐਕਸਾਈਜ਼ ਅਫ਼ਸਰ), ਦੀਪਕ ਕੁਮਾਰ , ਹਰਵਿੰਦਰ ਸਿੰਘ, ਅਜੇ ਕੁਮਾਰ  (ਐਕਸਾਈਜ ਇੰਸਪੈਕਟਰ) ਅਤੇ ਪੁਲਿਸ ਸਟੇਸ਼ਨ ਸਦਰ ਵਲੋਂ ਪਿੰਡ ਸੁਨੱਈਆ (ਬਟਾਲਾ) ਦੇ ਸਤੇਬਾ ਮਸੀਹ  ਅਤੇ  ਸੰਦੀਪ  ਮਸੀਹ ਦੇ ਘਰ  ਛਾਪੇਮਾਰੀ ਕੀਤੀ ਗਈ , ਜਿਸ ਦੌਰਾਨ 295 ਲੀਟਰ ਲਾਹਣ ਅਤੇ  20 ਬੋਤਲਾਂ  ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ । ਇਸ  ਸਬੰਧੀ ਐਫ.ਆਈ. ਆਰ 10 – ਮਿਤੀ  26 ਜਨਵਰੀ, 2022 ਨੂੰ  ਪੁਲਿਸ ਸਟੇਸ਼ਨ ਸਦਰ, ਬਟਾਲਾ ਵਿਖੇ  ਦਰਜ ਕੀਤੀ ਗਈ ਹੈ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments