spot_img
Homeਮਾਝਾਗੁਰਦਾਸਪੁਰਖਰਚਾ ਆਬਜ਼ਰਵਰਾਂ ਨੇ ਵਿਧਾਨ ਸਭਾ ਚੋਣਾਂ ਵਿਚ ਲਗਾਏ ਗਏ ਸਹਾਇਕ ਖਰਚਾ ਆਬਜਰਵਰਾਂ...

ਖਰਚਾ ਆਬਜ਼ਰਵਰਾਂ ਨੇ ਵਿਧਾਨ ਸਭਾ ਚੋਣਾਂ ਵਿਚ ਲਗਾਏ ਗਏ ਸਹਾਇਕ ਖਰਚਾ ਆਬਜਰਵਰਾਂ ਨਾਲ ਕੀਤੀ ਮੀਟਿੰਗ

ਗੁਰਦਾਸਪੁਰ, 25 ਜਨਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਨਿਯੁਕਤ ਕੀਤੇ ਗਏ ਖਰਚਾ ਆਬਜਰਵਰ ਸ੍ਰੀ ਸੌਰਬ ਕੁਮਾਰ ਰਾਏ ਆਈ.ਆਰ.ਐਸ (ਹਲਕਾ ਗੁਰਦਾਸਪੁਰ-04, ਦੀਨਾਨਗਰ 05 ਅਤੇ ਕਾਦੀਆਂ-06) ਅਤੇ ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ (ਹਲਕਾ ਬਟਾਲਾ 07, ਸ੍ਰੀ ਹਰਗੋਬਿੰਦਪੁਰ 08, ਫਤਹਿਗੜ੍ਹ ਚੂੜੀਆਂ 09 ਅਤੇ ਹਲਕਾ ਡੇਰਾ ਬਾਬਾ ਨਾਨਕ-10) ਵਲੋਂ ਚੋਣਾਂ ਸਬੰਧੀ ਲਗਾਏ ਸਹਾਇਕ ਖਰਚਾ ਆਬਜਰਵਰਾਂ, ਚੋਮ ਖਰਚਾ ਮੋਨਟਰਿੰਗ ਟੀਮਾਂ ਆਦਿ ਨਾਲ ਜੂਮ ਮੀਟਿੰਗ ਕੀਤੀ ਅਤੇ ਉਨਾਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਸਬੰਧਤ ਅਧਿਕਾਰੀ ਆਦਿ ਮੋਜੂਦ ਸਨ

                         ਮੀਟਿੰਗ ਦੌਰਾਨ ਖਰਚਾ ਆਬਜਰਵਰਾਂ ਵਲੋਂ ਸਹਾਇਕ ਖਰਚਾ ਆਬਜ਼ਰਵਰਾਂ ਨੂੰ ਰੋਜਾਨਾ ਰਿਪੋਰਟ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੀਆਂ ਟੀਮਾਂ ਰਾਹੀ ਰੋਜਾਨਾ ਰਿਪੋਰਟ ਤਿਆਰ ਕਰਨ। ਐਸ.ਐਸ.ਟੀ. ਐਫ.ਐਸ..ਟੀ ਅਕਾਊਟਿੰਗ ਟੀਮਾਂ, ਵੀਡੀਓ ਸਰਵੈਲੈਂਸ, ਵੀਡੀਓ ਵਿਊਂਗ ਟੀਮਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਿਗਰਾਨੀ ਰੱਖਣ।  ਉਨਾਂ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨਾਂ ਦੇ ਧਿਆਨ ਵਿਚ ਤੁਰੰਤ ਲਿਆਉਣਖਰਚਾ ਆਬਜ਼ਰਵਰਾਂ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਚੋਣ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਉਹ ਸਟੈਟਿਕ ਸਰਵੀਲੈਂਸ ਟੀਮਾਂ ਤੇ ਉੱਡਣ ਦਸਤਿਆਂ ਨੂੰ ਹੋਰ ਗਤੀਸ਼ੀਲ ਕੀਤਾ ਜਾਵੇ। 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments