ਪਿੰਡ ਕਿਲ੍ਹਾ ਨੌਂ ਦੀ ਸਾਧ ਸੰਗਤ ਨੇ ਦਰੱਖਤ ਲਗਾਏ।

0
263

ਫਰੀਦਕੋਟ 16 ਜੂਨ ( ਧਰਮ ਪ੍ਰਵਾਨਾਂ)
ਇੱਥੋਂ ਥੋੜ੍ਹੀ ਦੂਰ ਪਿੰਡ ਕਿਲ੍ਹਾ ਨੌਂ ਵਿਖੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਸੱਚ ਕਹੁੰ ਅਖ਼ਬਾਰ ਦੀ ਉੰੰਨੀਵਾਂ ਸਥਾਪਨਾਂ ਦਿਵਸ ਛਾਂ ਦਾਰ ਦਰਖੱਤ ਲਗਾ ਕੇ ਮਨਾਇਆ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਰਾਮ ਸ਼ਰਨ ਇੰਸਾਂ ਭੰਗੀਦਾਸ ,ਨਿਰਮਲ ਸਿੰਘ ਇੰਸਾਂ ਗਰੀਨ ਐਸ ਵੈੱਲਫੈਅਰ ਫੋਰਸ ,ਗੁਰਜੰਟ ਸਿੰਘ ਇੰਸਾਂ,ਸੁਜਾਨ ਭੈਣ ਸਿੰਦਰਪਾਲ ਕੌਰ ਇੰਸਾਂ ਨੇ ਦੱਸਿਆ ਕਿ ਹਜ਼ੂਰ ਮਹਾਰਾਜ ਸੰਤ ਡਾ਼ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਤੇ ਚੱਲਦਿਆਂ ਸਾਧ ਸੰਗਤ ਮਾਨਵਤਾਂ ਭਲਾਈ ਦੇ ਕਾਰਜ ਕਰ ਰਹੀ ਹੈ ਜਿਸ ਵਿੱਚੋਂ ਇਹ ਵੀ ਇੱਕ ਕਾਰਜ ਹੈ ਕਿ ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ । ਉਹਨਾਂ ਦੱਸਿਆ ਕਿ ਅੱਜ ਦਰੱਖਤਾਂ ਦੀ ਕਮੀਂ ਕਾਰਣ ਆਕਸੀਜਨ ਦੀ ਮਾਤਰਾਂ ਘੱਟ ਰਹੀ ਹੈ , ਤਾਪਮਾਨ ਦਿਨੋਂ ਦਿਨ ਵਧ ਰਿਹਾ ਹੈ। ਇਸ ਲਈ ਹਜ਼ੂਰ ਮਹਾਰਾਜ ਦੀ ਸਿੱਖਿਆਵਾਂ ਤੇ ਚੱਲਦਿਆਂ ਹੋਇਆਂ ਅੱਜ ਚੋਵੀ ਘੰਟੇ ਆਕਸੀਜਨ ਦੇਣ ਵਾਲੇ ਪਿੱਪਲ ਦੇ ਦਰੱਖ਼ਤ ਲਗਾਏ ਗਏ।

Previous articleਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ
Next articleਸੇਖਵਾਂ ਦੀ ਅਗੁਵਾਈ ਵਿਚ ਜਲਦ ਹੀ ਮੀਟਿੰਗਾਂ ਕੀਤੀਆਂ ਜਾਣਗੀਆਂ: ਸਾਬਾ ਭੱਟੀ

LEAVE A REPLY

Please enter your comment!
Please enter your name here