Home ਮਾਲਵਾ ਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

ਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

165
0

ਜਗਰਾਉਂ 16ਜੂਨ (ਰਛਪਾਲ ਸਿੰਘ ਸ਼ੇਰਪੁਰੀ) ਇਕ ਅਕਤੂਬਰ ਤੋਂ ਲਗਾਤਾਰ ਸਥਾਨਕ ਰੇਲ ਪਾਰਕ ਜਗਰਾਂਓ ਚ ਚਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਬਿਨਾਂ ਨਾਗਾ ਹਾਜਰੀ ਭਰਨ ਵਾਲੇ ਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਜੈਕਾਰਿਆਂ ਦੀ ਗੂੰਜ ਚ  ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਿੰਡ ਡੱਲਾ ਦੇ  ਬਜੁਰਗ ਕਿਸਾਨ ਕਿਸਾਨ  ਬੰਤ ਸਿੰਘ ਚਾਹਲ ਡੱਲਾ, ਨੋਜਵਾਨ ਕਿਸਾਨ ਰੂਪਾ ਸਿੰਘ ਸਿਧੂ ਡੱਲਾ ਅਤੇ ਪਿੰਡ ਕਾਉਂਕੇ ਤੋਂ ਗੁਰਚਰਨ ਸਿੰਘ  ਹਰ ਰੋਜ ਸਾਈਕਲ ਰਾਹੀਂ, ਮੀਂਹ ਹਨੇਰੀ ਚ ਵੀ ਹਾਜਰੀ ਭਰਨ ਵਾਲੇ ਇਨਾਂ ਤਿੰਨਾਂ ਕਿਸਾਨ ਲਹਿਰ ਨੂੰ ਸਮਰਪਿਤ ਕਿਸਾਨ ਘੁਲਾਟੀਆਂ ਨੂੰ ਵਿਸ਼ੇਸ਼ ਤੋਰ ਤੇ ਪੁੱਜੇ  ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਨੇ ਸਨਮਾਨਿਤ ਕੀਤਾ।ਇਸ ਸਮੇਂ ਉਨਾਂ ਦੇ ਨਾਲ ਸੀਨੀਅਰ ਵਕੀਲ ਮਹਿੰਦਰ ਸਿੰਘ ਸਿਧਵਾਂ,ਹਰਦੀਪ ਸਿੰਘ ਗਾਲਬ ਜਿਲਾ ਪ੍ਰਧਾਨ,ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਹਾਜਰ ਸਨ। ਇਨਾਂ ਤਿੰਨਾਂ ਕਿਸਾਨਾ ਦੇ ਸਾਇਕਲਾਂ ਤੇ ਬੰਨ੍ਹੇ ਤੇ ਧਰਨੇ ਚ ਹਰ ਵੇਲੇ ਉਚੇ ਲਹਿਰਾਉਂਦੇ ਝੰਡਿਆਂ ਨੇ ਇਨਾਂ ਤਿੰਨਾਂ ਨੂੰ ਵਿਲੱਖਣ ਦਿਖ ਪ੍ਰਦਾਨ ਕੀਤੀ ਹੋਈ  ਹੈ।

Previous articleਐਮ ਪੀ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀਵਾਦੀ ਬਿਆਨ ਦੇਣ ਤੇ ਬਸਪਾ ਨੇ ਫੂਕਿਆ ਪੁਤਲਾ
Next articleਪਿੰਡ ਕਿਲ੍ਹਾ ਨੌਂ ਦੀ ਸਾਧ ਸੰਗਤ ਨੇ ਦਰੱਖਤ ਲਗਾਏ।

LEAVE A REPLY

Please enter your comment!
Please enter your name here