spot_img
Homeਮਾਝਾਗੁਰਦਾਸਪੁਰਸਮਾਜ ਸੇਵਕ ਅਬਦੁਰ ਰਹਿਮਾਣ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਸਮਾਜ ਸੇਵਕ ਅਬਦੁਰ ਰਹਿਮਾਣ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

 

ਕਾਦੀਆਂ/21 ਜਨਵਰੀ (ਮੁਨੀਰਾ ਸਲਾਮ ਤਾਰੀ)
ਕਾਦੀਆਂ ਦੇ ਸਮਾਜਸੇਵਕ ਅਬਦੁਰ ਰਹਿਮਾਨ ਦਾ ਅੱਜ ਸਵੇਰੇ ਦਿੱਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 56 ਸਾਲਾ ਰਹਿਮਾਨ ਕਾਦੀਆਂ ਦੇ ਹਰ ਵਰਗ ਚ ਹਰਮਨ ਪਿਆਰੇ ਸਨ। ਕਰੋਨਾਕਾਲ ਚ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨਾਲ ਕਾਫ਼ੀ ਸਹਿਯੋਗ ਕੀਤਾ ਸੀ। ਉਨ੍ਹਾਂ ਆਪਣੇ ਜੀਵਨ ਚ ਗ਼ਰੀਬਾਂ ਨਾਲ ਹਮੇਸ਼ਾ ਹਮਦਰਦੀ ਦਾ ਸਲੂਕ ਕੀਤਾ। ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸ਼ਹਿਰ ਚ ਸ਼ੋਕ ਦੀ ਲਹਿਰ ਦੌੜ ਗਈ। ਸਟੇਟ ਬੈਂਕ ਆਫ਼ ਕਾਦੀਆਂ ਦੇ ਸੀਨਿਅਰ ਮੈਨੇਜਰ ਕੁਲਵੰਤ ਸਿੰਘ,ਐਚ ਡੀ ਐਫ ਸੀ ਦੇ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਅਧਿਕਾਰੀ ਤਿਲਕ ਰਾਜ, ਰਾਜ ਕੁਮਾਰ ਸਮੇਤ ਅਨੇਕ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ਚ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਫ਼ੋਟੋ: ਸਵਰਗਵਾਸੀ ਅਬਦੁਰ ਰਹਿਮਾਨ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments