spot_img
Homeਮਾਝਾਗੁਰਦਾਸਪੁਰ0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ...

0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਜਾਵੇਗਾ

ਗੁਰਦਾਸਪੁਰ,  20 ਜਨਵਰੀ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ,ਗੁਰਦਾਸਪੁਰ ਡਾਵਿਜੇ ਕੁਮਾਰ ਦੀ ਅਗਵਾਈ  ਹੇਠ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ 7-2-2022 ਤੋ 7-4-2022 ਤੱਕ ਮਿਸ਼ਨ ਇੰਦਰਧਨੁਸ਼ ਜਿਲ੍ਹਾ ਗੁਰਦਾਸਪੁਰ ਵਿੱਚ ਮਨਾਇਆ ਜਾ ਰਿਹਾ ਹੈ  ਜਿਲ੍ਹਾ ਟੀਕਾਰਨ ਅਫਸਰ ਡਾਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾ ਇਲਾਕਿਆ ਵਿੱਚ ਕੋਵਿੰਡ-19 ਮਹਾਂਮਾਰੀ ਦੌਰਾਨ ਰੁਟੀਨ ਟੀਕਾਕਰਨ ਦੇ ਸ਼ੈਸ਼ਨ ਨਹੀ ਲਗਾਏ ਗਏ ਸਨ ਉਸ ਏਰੀਏ ਦੇ 0 ਤੋ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾ ਦਾ ਟੀਕਾਕਰਨ  ਅਧੂਰਾ ਰਿਹ ਗਿਆ ਸੀ  ਜਾਂ ਕਿਸੇ ਕਾਰਨ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸੀ ਉਹਨਾ ਦਾ ਟੀਕਾਕਰਨ ਕੀਤਾ ਜਾਵੇਗਾ ਭੱਠਿਆ ਤੇ ਕੰਮ ਕਰਦੀ ਲੇਬਰਗੁੱਜਰਾਂ ਦੇ ਡੇਰੇ ਝੁੱਗੀਆਂ ਝੋਪੜੀਆਂ ਅਤੇ ਸਲੱਮ ਏਰੀਆ ਦੇ ਅਧੂਰੇ ਟੀਕਾਰਕਨ ਨੂੰ ਪੂਰਾ ਕੀਤਾ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments