spot_img
Homeਮਾਝਾਗੁਰਦਾਸਪੁਰਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ...

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵੋਟਰ ਅਤੇ ਰਾਜਸੀ ਪਾਰਟੀਆਂ – ਰਿਟਰਨਿੰਗ ਅਫ਼ਸਰ ਬਟਾਲਾ

ਬਟਾਲਾ, 19 ਜਨਵਰੀ ( ਮੁਨੀਰਾ ਸਲਾਮ ਤਾਰੀ) – ਵਿਧਾਨ ਸਭਾ ਹਲਕਾ ਬਟਾਲਾ ਦੇ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਬਟਾਲਾ ਸ੍ਰੀ ਅਫ਼ਸਰ ਰਾਮ ਸਿੰਘ ਨੇ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ੳੇੁਨ੍ਹਾਂ ਦੀ ਸਹੂਲਤ ਲਈ ਬਣਾਏ ਆੱਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਆਈ. ਟੀ. ਐਪਲੀਕੇਸਸ਼ਨਾਂ ਰਾਹੀਂ ਲੋਕਾਂ ਦੀ ਵੱਡੀ ਭਾਗੀਦਾਰੀ ਦਾ ਰਾਹ ਖੋਲ੍ਹਦਿਆਂ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਈ ਗਈ ਹੈ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਇਨ੍ਹਾਂ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਿਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਦਿਵਿਆਂਗਾ ਲਈ ਪੀ ਡਬਲਯੂ ਡੀ ਐਪ, ਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲ, ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ-ਵਿਜਿਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਇਲ ’ਤੇ ਡਾਊਬਲੋਡ ਕਰਕੇ, ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈ, ਜਿਸ ’ਤੇ 100 ਮਿੰਟ ’ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ ’ਤੇ ਮੌਜੂਦ ਹੈ।

ਚੋਣ ਕਮਿਸ਼ਨ ਵੱਲੋਂ ‘ਕੈਂਡੀਡੇਟ ਐਫ਼ੀਡੇਵਿਟ ਪੋਰਟਲ’ ਨੂੰ ਵੋਟਰਾਂ ਲਈ ਪਾਰਦਰਸ਼ਤਾ ਦਾ ਇੱਕ ਹੋਰ ਮਹੱਤਵਪੂਰਣ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://affidavit.eci.gov.in/ ਰਾਹੀਂ ਕਿਸੇ ਵੀ ਹਲਕੇ ’ਚ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਦੀ ਸੂਚੀ, ਉਨ੍ਹਾਂ ਦੇ ਵੇਰਵੇ, ਨਾਮਜ਼ਦਗੀ ਸਥਿਤੀ ਅਤੇ ਉਨ੍ਹਾ ਵੱਲੋਂ ਲਾਏ ਗਏ ਹਲਫ਼ੀਆ ਬਿਆਨ ਆਮ ਲੋਕਾਂ ਦੀ ਪਹੁੰਚ ’ਚ ਹੋਣਗੇ।

ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ’ਤੇ ਮੌਜੂਦ “ਪੀ. ਡਬਲਯੂ. ਡੀ. ਐਪ” ਨੂੰ ਦਿਵਿਆਂਗ ਵੋਟਰਾਂ ਲਈ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਉਨ੍ਹਾ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਮੋਬਾਇਲ ’ਤੇ ਹੀ ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤ, ਨਵਾਂ ਵੋਟ ਬਣਵਾਉਣ, ਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ ’ਚ ਦਰਸੁਤੀ, ਮਤਦਾਨ ਵਾਲੇ ਦਿਨ ਵ੍ਹੀਲਚੇਅਰ ਦੀ ਲੋੜ ਆਦਿ ਬਾਰੇ ਮੱਦਦ ਕਰੇਗੀ।

ਉਨ੍ਹਾਂ ਦੱਸਿਆ ਕਿ ਇੱਕ ਹੋਰ ਐਪ ‘ਵੋਟਰ ਟਰਨ ਆਊਟ ਐਪ’ ਜੋ ਕਿ ਗੂਗਲ ਸਟੋਰ ’ਤੇ ਉਪਲੱਬਧ ਹੈ, ਇਹ ਮਤਦਾਨ ਵਾਲੇ ਦਿਨ ਆਮ ਲੋਕਾਂ, ਰਾਜਸੀ ਪਾਰਟੀਆਂ ਅਤੇ ਮੀਡੀਆ ਲਈ ਲਾਭਕਾਰੀ ਹੈ ਅਤੇ ਇਸ ਐਪ ਦੀ ਮੱਦਦ ਨਾਲ ਕਿਹੜੇ ਹਲਕੇ ’ਚ ਕਿੰਨਾ ਮਤਦਾਨ ਹੋਇਆ, ਬਾਰੇ ਜਾਣਕਾਰੀ ਮੋਬਾਇਲ ’ਤੇ ਹੀ ਹਾਸਲ ਕੀਤੀ ਜਾ ਸਕੇਗੀ।

ਬਟਾਲਾ ਦੇ ਰਿਟਰਨਿੰਗ ਅਫ਼ਸਰ ਸ੍ਰੀ ਰਾਮ ਸਿੰਘ ਨੇ ਆਮ ਲੋਕਾਂ, ਮਤਦਾਤਾਵਾਂ, ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਦੇ  ਉਮੀਦਵਾਰਾਂ ਨੂੰ ਇਨ੍ਹਾਂ ਆਈ. ਟੀ. ਐਪਲੀਕੇਸ਼ਨਾਂ (ਪੋਰਟਲ ਤੇ ਮੋਬਾਇਲ ਐਪਸ) ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਆਨਲਾਈਨ ਮੰਚ ਦੀ ਵਰਤੋਂ ਕਰਦਿਆਂ, ਕੋਵਿਡ-19 ਖ਼ਿਲਾਫ਼ ਜੰਗ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments