ਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ ਵਲੋਂ ਸੀ ਐਚ ਸੀ ਭਾਮ ਦਾ ਕੀਤਾ ਅਚਨਚੇਤ ਦੌਰਾ

0
234

 

16 ਜੂਨ, ਹਰਚੋਵਾਲ( ਸੁਰਿੰਦਰ ਕੌਰ )ਸਿਹਤ ਵਿਭਾਗ ਅਧੀਨ ਚਲਦੇ ਵੱਖ ਵੱਖ ਸਿਹਤ ਪ੍ਰੋਗਰਾਮਾਂ ਅਤੇ ਕੋਵਿਡ 19 ਦੇ ਕੰਮਾਂ ਦਾ ਜਾਇਜ਼ਾ ਲੈਣ ਹੇਠ ਡਿਪਟੀ ਮੈਡੀਕਲ ਕਮਿਸ਼ਨਰ ,ਗੁਰਦਾਸਪੁਰ ਡਾ. ਰੋਮੀ ਰਾਜਾ ਅਤੇ ਉਹਨਾਂ ਦੀ ਟੀਮ ਡਾਕਟਰ ਵਰਿੰਦਰ ਮੋਹਨ ( ਦਿਮਾਗੀ ਰੋਗਾਂ ਦੇ ਮਾਹਿਰ)ਅਤੇ ਸ਼੍ਰੀ ਗੌਰਵ,ਓਟ ਕਲੀਨਿਕ ਗੁਰਦਾਸਪੁਰ ਵੱਲੋਂ ਸੀ ਐੱਚ ਸੀ ਭਾਮ ਦਾ ਅਚਨਚੇਤ ਦੌਰਾ ਕੀਤਾ ਗਿਆ । ਜਿਸ ਵਿਚ ਵੱਖ ਵੱਖ ਸਿਹਤ ਪ੍ਰੋਗਰਾਮਾਂ ਜਿਵੇਂ ਕੋਵਿਡ ਟੀਕਾਕਰਨ, ਕੋਵਿਡ 19 ਦੇ ਘਰ ਇਕਾਂਤਵਾਸ ਮਰੀਜਾਂ ਦੀ ਦੇਖਭਾਲ, ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ,ਓਟ ਕਲੀਨਿਕ ਦੀ ਕਾਰਜਕੁਸ਼ਲਤਾ ਨੂੰ ਹੋਰ ਵਧਾਉਣਾ ,ਦਵਾਈਆਂ ਦੀ ਉਪਲਬੱਧਤਾ ਆਦਿ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਰੂਰੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਡੀ ਐਮ ਸੀ ਡਾਕਟਰ ਰੋਮੀ ਰਾਜਾ ਅਤੇ ਉਹਨਾਂ ਦੀ ਟੀਮ ਵੱਲੋਂ ਹਸਪਤਾਲ ਦਾ ਰਾਊਂਡ ਕੀਤਾ ਗਿਆ। ਜਿਸ ਵਿਚ ਹਸਪਤਾਲ ਦੀ ਸਫ਼ਾਈ ਅਤੇ ਕੰਮ ਪ੍ਰਤੀ ਸੰਤੁਸ਼ਟੀ ਜਤਾਈ ਗਈ। ਉਹਨਾਂ ਦੱਸਿਆ ਕਿ ਅਸੀਂ ਸਾਰੇ ਕੋਵਿਡ 19 ਦੀ ਮਹਾਂਮਾਰੀ ਨਾਲ ਜੂਝ ਰਹੇ ਹਾਂ ਅਤੇ ਇਹ ਕੇਵਲ ਟੀਕਾਕਰਨ ਨਾਲ ਹੀ ਖ਼ਤਮ ਹੋ ਸਕਦਾ ਹੈ। ਇਸ ਲਈ ਜਨਤਾ ਨੂੰ ਵੱਧ ਤੋਂ ਵੱਧ ਕੋਵਿਡ ਟੀਕਾਕਰਨ ਲਈ ਜਾਗਰੂਕ ਕੀਤਾ ਜਾਵੇ।ਪਰ ਨਾਲ ਹੀ ਸਿਹਤ ਨਾਲ ਸਬੰਧਿਤ ਬਾਕੀ ਪ੍ਰੋਗਰਾਮ ਵੀ ਧਿਆਨ ਹਿੱਤ ਰੱਖਦੇ ਹੋਏ ਕਰਨੇ ਹਨ। ਜਿਵੇਂ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਆਮ ਜਨਤਾ ਲਈ ਬਹੁਤ ਲਾਹੇਵੰਦ ਹੈ। ਇਸ ਬਾਰੇ ਆਸ਼ਾ ਨੂੰ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਜਾਵੇ ਤਾਂ ਜੋ ਪਿੰਡ ਪੱਧਰ ਤੇ ਲੋਕੀ ਇਸ ਯੋਜਨਾ ਦਾ ਲਾਭ ਉਠਾ ਸਕਣ। ਇਸ ਦੌਰਾਨ ਹਸਪਤਾਲ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਵਿੰਗ ਦੀ ਮੀਟਿੰਗ ਕਰਕੇ ਉਹਨਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਇਸ ਮੌਕੇ ਤੇ ਓਟ ਕਲੀਨਿਕ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਓਟ ਵਿਚਲੇ ਮਰੀਜਾਂ ਵੱਲ ਖ਼ਾਸ ਧਿਆਨ ਦੇਣ ਦੀ ਗੱਲ ਕਹੀ ਗਈ। ਇਸ ਮੌਕੇ ਤੇ ਡੀ.ਐਮ. ਸੀ. ਡਾ ਰੋਮੀ ਰਾਜਾ,ਡਾ ਵਰਿੰਦਰ ਮੋਹਨ ,ਸ੍ਰੀ ਗੌਰਵ , ਮੈਡੀਕਲ ਅਫਸਰ ਡਾ ਅਮਨਦੀਪ ਸਿੰਘ, ਡਾ ਸ਼ੈਲਜਾ ਜੁਲਕਾ,ਬੀ ਈ ਈ ਸੁਰਿੰਦਰ ਕੌਰ,ਨਰਸਿੰਗ ਸਿਸਟਰ ਸਰਬਜੀਤ ਕੌਰ,ਜਸਬੀਰ ਸਿੰਘ ਐਲ.ਟੀ ,ਅਨਿਲ ਕੁਮਾਰ ਕਾਊਂਸਲਰ ,ਪ੍ਰਭਜੋਤ ਕੌਰ ਸਟਾਫ ਨਰਸ ਆਦਿ ਮੌਕੇ ਤੇ ਮੌਜੂਦ ਰਹੇ।

Previous articleਪੋਲੀਟੈਕਨਿਕ  ਦੇ  ਮੈਕੇਨੀਕਲ ਇੰਜੀਨਿਅਰਿੰਗ ਵਿਭਾਗ  ਦੇ ਤੀਸਰੇ ਸਮੈਸਟਰ ’ਚ ਅਜੈ ਕੁਮਾਰ  ਅਤੇ ਪੰਜਵੇਂ ਸਮੈਸਟਰ  ’ਚ ਨੀਰਜ ਰਿਹਾ ਅੱਵਲ
Next articleਜਮਹੂਰੀ ਅਧਿਕਾਰ ਸਭਾ ਦੇ ਵਰਕਰ ਲੁਧਿਆਣਾ ਤੋਂ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਏ

LEAVE A REPLY

Please enter your comment!
Please enter your name here