ਪੋਲੀਟੈਕਨਿਕ  ਦੇ  ਮੈਕੇਨੀਕਲ ਇੰਜੀਨਿਅਰਿੰਗ ਵਿਭਾਗ  ਦੇ ਤੀਸਰੇ ਸਮੈਸਟਰ ’ਚ ਅਜੈ ਕੁਮਾਰ  ਅਤੇ ਪੰਜਵੇਂ ਸਮੈਸਟਰ  ’ਚ ਨੀਰਜ ਰਿਹਾ ਅੱਵਲ

0
235

ਨਵਾਂਸ਼ਹਰ ,   16 ਜੂਨ(ਵਿਪਨ)

ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿਗ  ( ਪੀਐਸਬੀਟੀਈ )  ਦਾ ਕੇਸੀ ਪੋਲੀਟੈਕਨਿਕ ਕਾਲਜ  ਦੇ ਮੈਕੇਨਿਕਲ ਇੰਜੀਨਿਅਰਿੰਗ  ( ਐਮਈ )  ਵਿਭਾਗ ਦਾ ਨਵੰਬਰ ਦਸੰਬਰ 2020 ਦਾ ਤੀਸਰੇ ਅਤੇ ਪੰਜਵੇਂ ਸਮੈਸਟਰ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਪਿ੍ਰੰਸੀਪਲ ਇੰਜ.  ਰਾਜਿੰਦਰ ਮੂੰਮ ਨੇ ਦੱਸਿਆ ਕਿ ਤੀਸਰੇ ਸਮੈਸਟਰ ’ਚ ਅਜੈ ਕੁਮਾਰ  ਨੇ 1000 ’ਚੋਂ 770 ਅੰਕ ਲੈ ਕੇ ਕਾਲਜ ’ਚ ਪਹਿਲਾ,   ਅਰਬਾਜ ਆਲਮ ਨੇ 719 ਅੰਕ ਲੈ ਕੇ ਕਾਲਜ ’ਚ ਦੂਜਾ ਸਥਾਨ ਪਾਇਆ ਹੈ ।  ਉਥੇ ਹੀ ਪੰਜਵੇਂ ਸਮੈਸਟਰ ’ਚ ਨੀਰਜ ਕੁਮਾਰ  ਸਿੰਘ ਨੇ 975 ’ਚੋਂ 684 ਅੰਕ ਲੈ ਕੇ ਕਾਲਜ ’ਚ ਪਹਿਲਾ,   ਦੁਸ਼ਾਲ ਕੁਮਾਰ  ਨੇ 651 ਅੰਕ ਲੈ ਕੇ ਦੂਜਾ ਅਤੇ ਅਮੋਦ ਕੁਮਾਰ  ਯਾਦਵ ਨੇ 643  ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ ।  ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ  ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਕੈਂਪਸ ਡਾਇਰੇਕਟਰ ਡਾੱ.  ਪ੍ਰਵੀਨ ਕੁਮਾਰ  ਜੰਜੁਆ,  ਪਿ੍ਰੰਸੀਪਲ ਇੰਜ  ਰਾਜਿੰਦਰ ਮੂੰਮ,  ਐਚਓਡੀ ਇੰਜ.  ਪਰਵਿੰਦਰ ਕੁਮਾਰ  ਅਤੇ ਇੰਜ.  ਐਨਕੇ ਸੋਨੀ  ਨੇ ਹਾਰਦਿਕ ਵਧਾਈ ਦਿੱਤੀ ਹੈ ।

 –

Previous articleਬਸਪਾ ਵੱਲੋਂ ਰਵਨੀਤ ਬਿੱਟੂ ਵਿਰੁੱਧ ਰੋਸ ਪ੍ਰਦਰਸ਼ਨ 19 ਨੂੰ : ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ
Next articleਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ ਵਲੋਂ ਸੀ ਐਚ ਸੀ ਭਾਮ ਦਾ ਕੀਤਾ ਅਚਨਚੇਤ ਦੌਰਾ

LEAVE A REPLY

Please enter your comment!
Please enter your name here