spot_img
Homeਮਾਝਾਗੁਰਦਾਸਪੁਰਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਸਿਹਤ ਵਿਭਾਗ ਵੱਲੋਂ ਲਗਾਏ ਗਏ...

ਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਸਿਹਤ ਵਿਭਾਗ ਵੱਲੋਂ ਲਗਾਏ ਗਏ ਟੀਕਾਕਰਨ ਕੈੰਪ

 

ਹਰਚੋਵਾਲ 17 ਜਨਵਰੀ ( ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ , ਸੀ ਐਚ ਸੀ ਭਾਮ ਦੀ ਅਗੁਵਾਈ ਹੇਠ ਬਲਾਕ ਅਧੀਨ ਵੱਖੋ ਵੱਖ ਪਿੰਡਾਂ ਵਿਚ ਕੋਵਿਡ 19 ਦੇ ਵੈਕਸੀਨੇਸ਼ਨ ਕੈੰਪ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਸੁਰਿੰਦਰ ਕੌਰ ਬੀ ਈ ਈ ਅਤੇ ਡਾਕਟਰ ਸੰਦੀਪ ਨੇ ਦੱਸਿਆ ਇਸ ਸਮੇਂ ਕੋਰੋਨਾ ਦੀ ਤੀਜੀ ਲਹਿਰ ਸਾਡੇ ਬਰੂਹਾਂ ਤੇ ਦਸਤਕ ਦੇ ਚੁਕੀ ਹੈ। ਜੋ ਕਿ ਬਹੁਤ ਘਾਤਕ ਹੈ। ਇਸ ਲਈ ਸਾਰੇ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਲੋਕਾਂ ਨੂੰ ਜਰੂਰ ਇਸਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਲੋਕਾਂ ਨੂੰ ਕੋਵਾ ਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਗਾਏ ਗਏ। ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ,ਘੁਮਾਣ,ਸ਼੍ਰੀ ਹਰਗੋਬਿੰਦਪੁਰ ਅਤੇ ਉਧਨਵਾਲ ਰਾਜੋਆ,ਔਲਖ,ਬਸਰਾਵਾਂ, ਭਾਮਰੀ, ਕਾਹਲਵਾਂ, ਲੀਲ ਕਲਾਂ, ਕੰਡੀਲਾ, ਹਾਰਪੁਰਾ,ਘੱਸ,ਮੱਲੋਵਾਲੀ, ਬਾਘੇ, ਲੱਧਾ ਮੰਦਾ, ਭਰਥ, ਮਾੜੀ ਪਨਵਾਂ , ਚੀਮਾ ਖੁੱਡੀ, ਸੈਰੋਵਾਲ, ਮੰਡ,ਆਦਿ ਪਿੰਡਾਂ ਵਿਖੇ ਟੀਕੇ ਲਗਾਏ ਗਏ ਹਨ।ਇਸ ਮੌਕੇ ਤੇ , ਸੀ ਐਚ ਓ ਰਾਜਬੀਰ, ਸੀ ਐੱਚ ਓ ਹਰਸਿਮਰਨ, ਸੀ ਐੱਚ ਓ ਸਿਮਰਨ, ਸੀ ਐੱਚ ਓ ਹਰਲਵਲੀਨ ,ਐਲ ਐਚ ਐਲ ਐਚ ਵੀ ਬਰਿੰਦਰ ਕੌਰ, ਐਲ ਐਚ ਵੀ ਲਾਜਵੰਤੀ ,ਐਲ ਐਚ ਵੀ ਰਾਜਵਿੰਦਰ ਕੌਰ, ਹੈਲਥ ਇੰਸਪੇਕਟਰ ਹਰਪਿੰਦਰ ਸਿੰਘ ,ਸਰਬਜੀਤ ਕੌਰ, ਕੰਵਲਜੀਤ ਕੌਰ, ਸੁਖਜਿੰਦਰ ਕੌਰ, ਨੀਲਮ, ਰਾਜ ਰਾਣੀ, ਲਖਬੀਰ ਸਿੰਘ ਨਵਜੋਤ ਸਿੰਘ, ਗੁਰਜੀਤ ਸਿੰਘ, ਫਾਰਮਾਸਿਸਟ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ, ਕੁਲਦੀਪ ਸਿੰਘ,ਭੁਪਿੰਦਰ ਸਿੰਘ, ਆਸ਼ਾ, ਮਨਿੰਦਰ ਸਿੰਘ ਸਰਬਜੀਤ ਸਿੰਘ ,ਆਦਿ ਹਾਜਰ ਰਹੇ।

 

ਫੋਟੋ ਕੈਪਸ਼ਨ …ਸਿਹਤ ਵਿਭਾਗ ਦੀ ਟੀਮ ਸੀ ਐੱਚ ਸੀ ਭਾਮ ਵਿਖੇ ਲੋਕਾਂ ਨੂੰ ਕੋਰੋਨਾ ਵੈਕਸਿਨ ਤੇ ਕੋਵਾਸ਼ੀਲਡ ਦੇ ਟੀਕੇ ਲਗਾਉਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments