ਕਾਦੀਆਂ ਚ ਸਫ਼ਾਈ ਕਰਮਚਾਰੀਆਂ ਨੇ ਮੁੱਖ ਮੰਤਰੀ ਦਾ ਪੁੱਤਲਾ ਫ਼ੂਕਿਆ

0
221

ਕਾਦੀਆਂ 15 ਜੂਨ (ਸਲਾਮ ਤਾਰੀ)
ਅੱਜ ਕਾਦੀਆਂ ਚ ਸਫ਼ਾਈ ਕਰਮਚਾਰੀਆਂ ਨੇ ਆਪਣੀ ਮੰਗਾਂ ਦੇ ਹੱਕ ਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫ਼ੂਕਿਆ। ਇੱਸ ਮੋਕੇ ਤੇ ਬੋਲਦੀਆਂ ਸਫ਼ਾਈ ਕਰਮਚਾਰੀ ਯੁਨੀਅਨ ਕਾਦੀਆਂ ਦੇ ਪ੍ਰਧਾਨ ਨੰਦ ਲਾਲ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਵੱਧ ਸਮਾਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਸ਼ੁੂਰੂ ਹੋਏ ਗੁਜ਼ਰ ਚੁੱਕਾ ਹੈ। ਪਰ ਪੰਜਾਬ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੈ। ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗਾਂ ਜੇ ਛੇਤੀ ਨਾ ਮੰਨਿਆਂ ਗਈਆਂ ਤਾਂ ਅਸੀਂ 22 ਜੂਨ ਨੂੰ ਪਟਿਆਲਾ ਜਾ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ

Previous articleਡਾ ਅੰਬੇਡਕਰ ਵੱਲੋਂ ਦਿੱਤਾ ਨਾਅਰਾ ਜਾਬਰ ਤੇ ਜੁਲਮ ਵਿਰੁੱਧ ਇਨਸਾਫ ਲਈ ਸਿੱਧ ਹੋ ਸਕਦਾ ਸਭ ਤੋਂ ਵੱਡਾ ਹਥਿਆਰ – ਜਿਲ੍ਹਾ ਪ੍ਰਧਾਨ ਅਰੁਣ ਗਿੱਲ
Next article18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਕਰੀਨਿੰਗ 17 ਜੂਨ ਤੋਂ
Editor-in-chief at Salam News Punjab

LEAVE A REPLY

Please enter your comment!
Please enter your name here